ਜੁਗਿਆਲ 28 ਦਸੰਬਰ ( ਸੁਖਵਿੰਦਰ ਜੰਡੀਰ ) ਪੰਜਾਬ ਦੇ ਵਿੱਚ ਫੈਲੀ ਹੋਈ ਬੇਈਮਾਨੀ ਚੋਰੀ ਠੱਗੀ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਇਸ ਦੇਸ਼ ਦੇ ਵਿੱਚ ਜੇਬਾਂ ਦੇ ਵਿੱਚੋਂ ਪਰਸ ਕੱਢ ਲੈਣੇ,ਗੱਡੀਆਂ ਦੇ ਵਿੱਚੋਂ ਸਮਾਂਨ, ਘਰਾਂ ਦੇ ਤਾਲੇ ਟੁੱਟ ਜਾਣੇ, ਸੜਕਾ ਤੇ ਖਲੋਤੇ ਹੋਏ ਲੋਕਾਂ ਦੇ ਮੋਬਾਈਲ ਖੋਹ ਕੇ ਦੌੜ ਜਾਣਾ, ਔਰਤਾਂ ਦੇ ਜੇਵਰ ਉਤਾਰ ਕੇ ਭੱਜ ਜਾਣਾ ਇਹ ਗੱਲਾਂ ਸਾਡੇ ਦੇਸ਼ ਦੀਆਂ ਆਮ ਫੈਸ਼ਨ ਬਣ ਕੇ ਰਹਿ ਗਈਆਂ ਹਨ,ਅੱਜ ਜੁਗਿਆਲ ਕਲੋਨੀ ਦੇ ਵਿੱਚ ਰਹਿ ਰਹੇ ਸ੍ਰੀ ਅਜੀਤ ਕੁਮਾਰ ਜੋ ਕੇ ਸਰੀਰਕ ਰੋਗ ਤੋਂ ਵੀ ਪਰੇਸ਼ਾਨ ਹਨ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਠੀਕ ਨਹੀਂ ਸੀ ਗਰਭ ਕੇਸ ਖਰਾਬ ਹੋਣ ਕਰਕੇ ਘਰ ਬੇਟੀ ਨੇ ਜਨਮ ਲਿਆ ਜਨਮ ਲੈਂਦੇ ਹੀ ਸਭਨਾ ਨੂੰ ਵਿਛੋੜਾ ਦੇ ਕੇ ਚਲੀ ਗਈ, ਅਤੇ ਅਜੀਤ ਕੁਮਾਰ ਪ੍ਰੇਸ਼ਾਨੀ ਦੇ ਵਿੱਚ ਘਰੋਂ ਇੱਕ ਮਾਰੂਤੀ ਕਾਰ ਦੇ ਵਿੱਚ ਸਵਾਰ ਆਪਣੇ ਬੇਟੇ ਦੇ ਨਾਲ ਆਪਣੀ ਬੇਟੀ ਦੇ ਕੋਲ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਦਾ ਮਹੱਲਾ ਮੁਸ਼ਪਾਬਾਦ ਘਰ ਦੇ ਬਾਹਰ ਮਰੂਤੀ ਕਾਰ ਖੜ੍ਹੀ ਕਰ ਦਿੱਤੀ,ਅਤੇ ਚੋਰਾਂ ਵੱਲੋਂ ਮਾਰੂਤੀ ਕਾਰ ਦਾ ਬੋਨਿਟ ਤੋੜ ਕੇ ਗੱਡੀ ਦੀ ਬੈਟਰੀ ਕੱਢ ਲਈ ਗਈ, ਨਾਲ ਹੋਰ ਵੀ ਛੋਟਾ-ਮੋਟਾ ਨੁਕਸਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਉਹ ਕਾਫੀ ਪ੍ਰੇਸ਼ਾਨ ਹੋਏ ਉਨ੍ਹਾ ਕਿਹਾ ਸੂਬੇ ਦੇ ਹਰ ਹਲਕੇ ਵਿੱਚ ਬੇਈਮਾਨੀ ਅਤੇ ਚੋਰੀ ਨੂੰ ਨੱਥ ਪਾਉਣੀ ਚਾਹੀਦੀ ਹੈ
Author: Gurbhej Singh Anandpuri
ਮੁੱਖ ਸੰਪਾਦਕ