ਚੰਡੀਗੜ੍ਹ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦੀਆਂ ਰਵਾਇਤੀ ਪਾਰਟੀਆਂ ਨੂੰ ਲਗਾਤਾਰ ਝਟਕੇ ਦੇ ਰਹੀ ਹੈ। ਹੁਣ ਭਾਜਪਾ ਨੇ ਕਾਂਗਰਸ ਅਤੇ ਅਕਾਲੀ ਦਲ ਦੇ 4 ਵੱਡੇ ਨੇਤਾਵਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਹੈ।
ਇਨ੍ਹਾਂ ਨੇਤਾਵਾਂ ‘ਚ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਰਵੀ ਪ੍ਰੀਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਰਾਏ ਅਤੇ ਹਰਭਾਗ ਸਿੰਘ ਦੇਸੂਮਾਜਰਾ ਦਾ ਨਾਮ ਸ਼ਾਮਿਲ ਹੈ।