ਭੋਗਪੁਰ 30 ਦਸੰਬਰ (ਸੁਖਵਿੰਦਰ ਜੰਡੀਰ) ਸਿੱਖ ਧਰਮ ਦੇ ਵਿੱਚ ਹਰ ਗੁਰਪੁਰਬ ਤੇ ਪ੍ਰਭਾਤ ਫੇਰੀਆਂ ਦੀ ਇਕ ਇਤਿਹਾਸਕ ਪਰੰਪਰਾ ਬਣ ਚੁਕੀ ਹੈ, ਗੁਰੂ-ਘਰ ਦੇ ਵਿਚ ਪ੍ਰਭਾਤ ਫੇਰੀਆਂ ਇਕ ਮਹੀਨਾਂ ਪਹਿਲੇ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ,ਪ੍ਰਭਾਤ ਫੇਰੀਆਂ ਚ ਗੁਰਬਾਣੀ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਜਿਸ ਦੀ ਜਾਣਕਾਰੀ ਦਿੰਦੇ ਹੋਏ ਗਤਕਾ ਇੰਚਾਰਜ ਅਮਰਜੀਤ ਸਿੰਘ ਜੰਡੀਰ ਨੇ ਕਿਹਾ ਕੇ ਗੁਰਦੁਆਰਾ ਗੁਰੂ ਨਾਨਕ ਯਾਦਗਾਰ ਭੋਗਪੁਰ ਜਿਸ ਨੂੰ ਲੋਕ ਅੜਿੱਕਾ ਸਾਹਿਬ ਆਖਦੇ ਹਨ, ‘ਚ ਬੀਬੀਆਂ ਜਾਂ ਭਰਾਵਾਂ ਵਲੋਂ ਸ਼ਬਦ ਬੋਲੇ ਜਾਂਦੇ ਹਨ, ਤਾਂ ਗੁਰਬਾਣੀ ਦਾ ਸਤਿਕਾਰ ਨਹੀਂ ਕੀਤਾ ਜਾਂਦਾ,ਸ਼ਬਦ ਬੋਲਦੇ ਸਮੇਂ ਸ਼ਬਦ ਨੂੰ ਪੂਰਾ ਕਰਨ ਤੋਂ ਪਹਿਲਾਂ ਗੱਲਾਂ ਕਰਨੀਆਂ, ਈਰਖਾ ਕਰਨੀ, ਜਾਣੀ ਕਿ ਚੋਧਰਾਂ ਦਾ ਜ਼ਿੰਮੇਵਾਰੀ ‘ਚ ਜ਼ਿਆਦਾ ਹੋਣਾ,ਕਈਆਂ ਨੇ ਤਾਂ ਸ਼ਬਦ ਕਾਗਜ਼ ਦੇ ਟੁਕੜਿਆਂ ਤੇ ਲਿਖੇ ਹੁੰਦੇ ਹੋਏ ਹਨ,ਅਤੇ ਉਸ ਕਾਗਜ਼ ਦੇ ਟੁੱਕੜਿਆਂ ਨੂੰ ਇਸ ਤਰ੍ਹਾਂ ਚੁੰਮਦੇ ਹਨ ਜਿਸ ਤਰ੍ਹਾਂ ਉਹ ਗੁਰਬਾਣੀਂ ਵਾਲਾ ਕਾਗਜ਼ ਨਹੀਂ ਕਿਸੇ ਡੇਰੇ ਵਾਲੇ ਬਾਬੇ ਦਾ ਪੈਰ ਹੋਣ,ਜਦੋਂ ਇਨ੍ਹਾਂ ਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਿਆਸੀ ਲੀਡਰਾਂ ਦੀ ਦਾਖਲ ਅੰਦਾਜੀ ਸ਼ੁਰੂ ਹੋ ਜਾਂਦੀ ਹੈ,ਬੇਅਦਬੀ ਦਾ ਸਭ ਤੋਂ ਜ਼ਿਆਦਾ ਕਾਰਨ ਹੈ ਗੁਰੂ ਘਰਾਂ ਵਿੱਚ ਸਹੀ ਪ੍ਰਬੰਧਕਾਂ ਦਾ ਨਾ ਹੋਣਾ, ਸਿਆਸੀ ਲੀਡਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਵਾਸਤੇ ਸੰਗਤਾਂ ਵਿੱਚ ਆਪਣੇ ਬੰਦੇ ਭੇਜੇ ਜਾਂਦੇ ਹਨ ਤਾਂ ਕਿ ਲੀਡਰਾਂ ਦੇ ਚੁਣੇ ਹੋਏ ਪ੍ਰਬੰਧਕਾਂ ਨੂੰ ਮਨ ਮਰਜ਼ੀਆਂ ਕਰਨ ਤੋਂ ਕੋਈ ਰੋਕ ਨਾਂ ਸਕੇ,ਅਮਰਜੀਤ ਸਿੰਘ ਜੰਡੀਰ ਗਤਕਾ ਇੰਚਾਰਜ ਨੇ ਪ੍ਰਬੰਧਕਾਂ ਨੂੰ ਆਪਣੀ ਰਾਏ ਦਿੰਦਿਆ ਕਿਹਾ ਕੇ ਲੀਡਰਾਂ ਵੱਲੋਂ ਜੋ ਤੁਹਾਨੂੰ ਉਹਦੇ ਦਿੱਤੇ ਗਏ ਹਨ ਉਹ ਉਹਦੇ ਤੁਸੀਂ ਨੂੰ ਸੰਗਤਾਂ ਨੇ ਨਹੀਂ ਦਿੱਤੇ, ਆਪਣੇ ਅਹੁਦਿਆਂ ਮੁਤਾਬਕ ਸੇਵਾ ਵਿੱਚ ਸੀਮਤ ਰਹਿਣ ਗੁਰੂ ਘਰਾਂ ਨੂੰ ਸਿਆਸੀ ਅਖਾੜਾ ਨਾਂ ਬਣਾਉਣ
Author: Gurbhej Singh Anandpuri
ਮੁੱਖ ਸੰਪਾਦਕ