ਭੋਗਪੁਰ 30 ਦਸੰਬਰ (ਸੁਖਵਿੰਦਰ ਜੰਡੀਰ) ਰੂਟ 2 ਰੂਟਸ ਅਤੇ ਵਿਰਸਾ10ਵੀਂ ਅਖਿਲ ਭਾਰਤੀ ਵਿਰਸਾ ਪ੍ਰਤੀਯੋਗਤਾ 2021 ਜੋ ਕਿ ਕੇਂਦਰ ਸੀ ਬੀ ਐਸ ਈ ਬੋਰਡ ਦੁਆਰਾ ਆਨਲਾਈਨ ਕਰਵਾਈ ਗਈ ਸੀ।ਜਿੱਥੇ ਨੌੌੌਰਥ ਜੌਨ ਵਿੱਚ ਸਾਰੇ ਕੇਂਦਰੀ ਵਿਦਿਆਲੇ ਨੇ ਭਾਗ ਲਿਆ।ਜਿਸ ਵਿੱਚ ਭੋਗਪੁਰ ਸ਼ਹਿਰ ਦਾ ਰਹਿਣ ਵਾਲਾ ਉਸਤਾਦ ਪੀਸੀ ਰਾੳੂਤ ਰਾਜਪੂਤ ਦੇ ਪੁੱਤਰ ਹਾਰਦਿਕ ਰਾਜਪੂਤ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।ਨੌਰਥ ਜ਼ੋਨ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ।ਪੀ ਸੀ ਰਾਊਤ ਦੇ ਪੁੱਤਰ ਦੀ ਜਿੱਤ ਪ੍ਰਾਪਤੀ ਕਰਕੇ ਘਰ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਇਸ ਸਬੰਧ ਵਿਚ ਪੀ ਸੀ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਕਾਮਯਾਬੀ ਤੇ ਸ਼ਹਿਰ ਦੇ ਕੇਂਦਰੀ ਵਿਦਿਆਲੇ ਜ਼ੋਨ ਨਵੰਬਰ 1 ਆਦਮਪੁਰ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਅਤੇ ਵਿਦਿਆਲੇ ਦੇ ਸੰਗੀਤ ਅਧਿਆਪਕ ਪਵਨ ਕੁਮਾਰ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ।ਉਥੇ ਹੀ ਹਾਰਦਿਕ ਨੇ ਨਾਨਾਗੁਰੂ ਪੰਜਾਬ ਦੇ ਮਸ਼ਹੂਰ ਗਾਇਕ ਪੰਡਿਤ ਦੇਵ ਦਿਲਦਾਰ ਵੀ ਆਪਣੇ ਆਪ ਵਿੱਚ ਗੌਰਵ ਮਹਿਸੂਸ ਕਰ ਰਹੇ ਹਨ।ਇਸ ਮੌਕੇ ਹਾਰਦਿਕ ਨੇ ਆਪਣੀ ਇੱਛਾ ਨੂੰ ਦੱਸਦੇ ਹੋਏ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਹ ਦੇਸ਼ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ