ਬਾਘਾ ਪੁਰਾਣਾ-30 ਦਸੰਬਰ(ਰਾਜਿੰਦਰ ਸਿੰਘ ਕੋਟਲਾ) ਅੱਜ ਸਾਂਝੇ ਮਜਦੂਰ ਮੋਰਚੇ ਦੇ ਸੱਦੇ ਤਹਿਤ ਤਹਿਸੀਲ ਦਫਤਰ ਬਾਘਾ ਪੁਰਾਣਾ ਮੂਹਰੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਰੋਹ ਪਰਭੂਰ ਧਰਨਾ ਦਿੱਤਾ ਗਿਆ। ਜਿਥੇ ਇਲਾਕੇ ਦੇ ਵੱਡੀ ਗਿਣਤੀ ਪਿੰਡਾਂ ਚੋਂ ਮਜਦੂਰ ਮਰਦ/ਔਂਰਤਾਂ ਸ਼ਾਮਲ ਹੋਏ।
ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਧਾਨ ਮੇਜਰ ਸਿੰਘ ਕਾਲੇਕੇ, ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ,ਕਾ੍ਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੁਣਾਈ ਆਗੂ ਲਖਵੀਰ ਸਿੰਘ ਸਿੰਘਾਂਵਾਲਾ,ਮਜਦੂਰ ਮੁਕਤੀ ਮੋਰਚਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ,ਕਾ੍ਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਗਿੰਦਰ ਸਿੰਘ ਰੋਡੇ ਨੇ ਦੱਸਿਆ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਮੰਤਰੀ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਪੈਂਨਲ ਮੀਟਿੰਗ ਕਰਕੇ ਸੱਤ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ 23 ਨਵੰਬਰ ਨੂੰ ਬੇ-ਘਰੇ ਤੇ ਲੋੜਵੰਦਾਂ ਲਈ ਕੱਟੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ, ਪੰਚਾਇਤਾਂ ਵਲੋਂ ਪਾਏ ਮਤਿਆਂ ਤੇ ਫੌਰੀ ਅਮਲ ਕਰਨ, ਮੁਕੰਮਲ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਅਤੇ ਬਿਨਾ ਸਰਦੀ ਪੱਟੇ ਮੀਟਰ ਲਾਉਣਾ ਮੰਨਿਆ ਗਿਆ।ਮਜਦੂਰ ਆਗੂਆਂ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਮੈਕਰੋ ਫਾਈਨੈਂਸ ਕੰਪਨੀਆਂ ਦੇ ਕਰਜ਼ਿਆਂ ਦੀ ਜਬਰੀ ਵਸੂਲੀ ਨੂੰ ਜੁਰਮ ਕਰਾਰ ਦਿੱਤਾ ਹੈ ਅਤੇ ਬੇ-ਜਮੀਨੇ ਮਜਦੂਰਾਂ ਨੂੰ ਸਹਿਕਾਰੀ ਸਭਾਵਾਂ ਚ ਬਿਨਾ ਸਰਤ ਮੈਂਬਰ ਬਣਨ ਲਈ 25 ਪ੍ਤੀਸ਼ਤ ਰਾਖਵਾਂਕਰਨ ਕਰਕੇ 25 ਹਜਾਰ ਤੋਂ 50 ਹਜਾਰ ਰੁਪਏ ਕਰਜ਼ਾ ਰਾਸ਼ੀ ਕਰਨ,ਡੀਪੂਆਂ ਰਾਹੀਂ ਸਾਰੀਆਂ ਚੌਦਾਂ ਜਰੂਰੀ ਵਸਤਾਂ ਸਸਤੇ ਭਾਅ ਦੇਣ ਅਤੇ ਰਹਿੰਦੇ ਗਰੀਬ ਪਰਿਵਾਰਾਂ ਦੇ ਰਾਸਨ ਕਾਰਡ ਜਥੇਬੰਦੀਆਂ ਰਾਹੀਂ ਬਨਾਉਣਾ ਮੰਨਿਆ ਗਿਆ। ਇਸੇ ਤਰ੍ਹਾਂ ਪੈਨਸ਼ਨ ਪੰਜ ਹਜ਼ਾਰ ਰੁਪਏ ਕਰਨ ਅਤੇ ਪੈਨਸ਼ਨ ਦੀ ਉਮਰ ਹੱਦ ਘਟਾਉਣ ਬਾਰੇ ਵੀ ਸਹਿਮਤੀ ਦਿੱਤੀ ਗਈ। ਪੰਚਾਇਤੀ ਜਮੀਨਾਂ ਦੀਆਂ ਡੰਮੀ ਬੋਲੀਆਂ ਰੱਦ ਕਰਨ , ਜਮੀਨੀ ਹੱਦਬੰਦੀ ਤੋਂ ਵਾਧੂ ਜਮੀਨਾ ਰੱਖਣ ਵਾਲੇ ਮਾਲਕਾਂ ਦੇ ਵੇਰਵੇ ਇਕੱਠੇ ਕਰਕੇ ਜਨਤਕ ਕਰਨ, ਮਨਰੇਗਾ ਤਹਿਤ ਸਾਰੇ ਮਜਦੂਰਾਂ ਨੂੰ ਪੂਰਾ ਕੰਮ ਦੇਣਾ ਵੀ ਮੰਨਿਆ ਗਿਆ।ਪਰ ਮੰਗਾਂ ਮੰਨਕੇ ਵੀ ਚੰਨੀ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਇਹਨਾਂ ਚੋਂ ਇੱਕ ਹੱਦਬੰਦੀ ਕਾਨੂੰਨਾ ਬਾਰੇ ਚਿੱਠੀ ਜਾਰੀ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਵਾਪਸ ਲੈ ਲੈਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਝੂਠਾ ਹੇਜ ਦਿਖਾਕੇ ਜਗੀਰਦਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਿਹਾ ਹੈ।ਜੋ ਕਿ ਕਾਂਗਰਸ ਸਰਕਾਰ ਸਿਰਫ਼ ਪਰਚਾਰ ਰਾਹੀਂ ਦਲਿਤ ਭਾਈਚਾਰੇ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ ਜੋ ਕਿ ਇਸ ਦਾ ਪਿਛਲਾ ਸਾਰਾ ਇਤਹਾਸ ਹੀ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਸਮੇਤ ਕਿਸੇ ਵੀ ਸਿਆਸੀ ਪਾਰਟੀ ਨੇ ਦਲਿਤ ਮਜਦੂਰਾਂ ਦਾ ਕੁਝ ਵੀ ਨਹੀਂ ਸਵਾਰਿਆ।ਸਗੋਂ ਦਲਿਤ ਮਜਦੂਰਾਂ ਦੀ ਨਰਕੀ ਜਿੰਦਗੀ ਲਈ ਪੂਰੀ ਤਰ੍ਹਾਂ ਜੁਮੇਵਾਰ ਹੈ।ਮਜਦੂਰ ਆਗੂਆਂ ਨੇ ਮਜਦੂਰਾਂ ਨੂੰ ਸੱਦਾ ਦਿੰਦਿਆਂ ਦੱਸਿਆ ਹੈ ਕਿ ਸਾਨੂੰ ਆਪਣੀ ਜਥੇਬੰਦ ਤਾਕਤ ਤੋਂ ਬਿਨਾਂ ਮਸਲੇ ਹੱਲ ਨਹੀਂ ਕਰਵਾਏ ਜਾ ਸਕਦੇ। ਮੰਗਾਂ ਲਾਗੂ ਹੋਣ ਤੱਕ ਕਾਂਗਰਸ ਦੇ ਮੁੱਖ ਮੰਤਰੀ ਸਮੇਤ ਮੰਤਰੀਆਂ,ਵਿਧਾਇਕਾਂ ਅਤੇ ਸੰਸਦੀ ਸਕੱਤਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਹੋਣ ਵਾਲੇ ਰੋਸ ਪ੍ਦਰਸ਼ਨਾ ਨੂੰ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ।ਅੱਜ ਦੇ ਧਰਨੇ ਨੂੰ ਸੁਬਾਈ ਆਗੂ ਬਲਵੰਤ ਸਿੰਘ ਬਾਘਾ ਪੁਰਾਣਾ,ਸੂਬਾ ਸਿੰਘ ਨੱਥੂਵਾਲਾ,ਗੋਰਾ ਸਿੰਘ ਘੋਲੀਆ ਖੁਰਦ,ਹਰਬੰਸ ਸਿੰਘ ਰੋਡੇ, ਰੇਸ਼ਮ ਸਿੰਘ ਢਿਲਵਾਂਵਾਲਾ,ਵਰਕਰ ਆਗੂ ਔਰਤਾਂ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ