ਸ਼ਾਹਪੁਰ ਕੰਡੀ 30 ਦਸੰਬਰ ਸੁਖਵਿੰਦਰ ਜੰਡੀਰ ) ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਪਠਾਨਕੋਟ ਵਿੱਚ ਹੋ ਰਹੀਆਂ ਵਾਰਦਾਤਾਂ ਨੂੰ ਟਰੇਸ ਕਰਨ ਅਤੇ ਰੋਕਣ ਲਈ ਐੱਸਐੱਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਉਸ ਵੇਲੇ ਮਿਲਿਆ ਜਦੋਂ ਪੁਲੀਸ ਨੇ ਪਿਛਲੇ ਦਸ ਸਾਲਾਂ ਤੋਂ ਜੇਲ੍ਹ ਤੋਂ ਭਗੌੜੇ ਹੋਏ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ।
ਜਿਸ ਦੇ ਸਬੰਧ ਵਿੱਚ ਐੱਸਐੱਸਪੀ ਪਠਾਨਕੋਟ ਨੇ ਇੱਕ ਪ੍ਰੈੱਸ ਵਾਰਤਾ ਕਰ ਦੱਸਿਆ ਕਿ ਦੋਸ਼ੀ ਜਸਵੀਰ ਸਿੰਘ ਜਿਸ ਨੇ ਐਸ ਡੀ ਕਾਲਜ ਪਠਾਨਕੋਟ ਵਿਖੇ ਮੋਨਿਕਾ ਪੁੱਤਰੀ ਬਲਵਾਨ ਸਿੰਘ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਉੱਤੇ ਤੇਰਾਂ ਮਈ ਦੋ ਹਜਾਰ ਅੱਠ ਨੂੰ IPC ਦੀ ਧਾਰਾ ਤਿੱਨ ਸੌ ਦੋ ਅਧੀਨ ਥਾਣਾ ਡਿਵੀਜ਼ਨ ਨੰਬਰ ਦੋ ਵਿਚ ਮਾਮਲਾ ਦਰਜ ਹੋਇਆ ਸੀ । ਅਤੇ ਚਾਰ ਦਸੰਬਰ ਦੋ ਹਜਾਰ ਅੱਠ ਨੂੰ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਸੀ। ਜੋ ਕਿ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਸਤਾਈ ਜੁਲਾਈ ਦੋ ਹਜਾਰ ਗਿਆਰਾਂ ਨੂੰ ਚਾਰ ਹਫਤੇ ਦੀ ਪੈਰੋਲ ਛੁੱਟੀ ਕੱਟਣ ਲਈ ਘਰ ਆਇਆ ਸੀ ਅਤੇ ਛੁੱਟੀ ਕੱਟਣ ਤੋਂ ਬਾਅਦ ਉਹ ਮੁੜ ਜੇਲ੍ਹ ਹਾਜ਼ਰ ਨਹੀਂ ਹੋਇਆ । ਜਿਸ ਉੱਤੇ ਫਿਰ ਮੁਕੱਦਮਾ ਦਰਜ ਹੋਇਆ ਅਤੇ ਸਤਾਈ ਦਸੰਬਰ ਦੋ ਹਜਾਰ ਇੱਕੀ ਨੂੰ ਪਠਾਨਕੋਟ ਪੁਲਸ ਨੇ ਦੋਸ਼ੀ ਜਸਵੀਰ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ । ਇਸ ਦੇ ਨਾਲ ਹੀ ਪ੍ਰੈੱਸ ਵਾਰਤਾ ਵਿੱਚ ਐੱਸ ਐੱਸ ਪੀ ਸਾਹਿਬ ਨੇ ਪਠਾਨਕੋਟ ਦੀ ਸੁਰੱਖਿਆ ਦੇ ਨਾਲ ਨਾਲ ਚਾਈਨੀਜ਼ ਡੋਰ ਵੇਚਣ ਵਾਲਿਆਂ ਉੱਤੇ ਕਾਰਵਾਈ ਕਰਨ ਦੀ ਵੀ ਗੱਲਬਾਤ ਕੀਤੀ । ਆਪਣੇ ਸਮੇਂ ਦੌਰਾਨ ਪਠਾਨਕੋਟ ਵਿੱਚ ਆਪਣੇ ਵੱਲੋਂ ਹੱਲ ਕੀਤੇ ਗਏ ਕੰਮਾਂ ਬਾਰੇ ਵੀ ਦੱਸਿਆ । ਆਓ ਸੁਣਦੇ ਹਾਂ ਪ੍ਰੈੱਸ ਵਾਰਤਾ ਨੂੰ ਵਿੱਚ ਐੱਸਐੱਸਪੀ ਸਾਹਿਬ ਨੇ ਹੋਰ ਕੀ ਦੱਸਿਆ
Author: Gurbhej Singh Anandpuri
ਮੁੱਖ ਸੰਪਾਦਕ