ਸ਼ਾਹਪੁਰਕੰਡੀ 30 ਦਸੰਬਰ (ਸੁਖਵਿੰਦਰ ਜੰਡੀਰ) ਆਪਣੇ ਪਿੰਡ ਨੂੰ ਹੋਰ ਬਿਹਤਰ ਅਤੇ ਵਧੀਆ ਬਣਾਉਣ ਲਈ ਪਿੰਡ ਰਾਣੀਪੁਰ ਝਿਕਲਾ ਦੀ ਸਰਪੰਚ ਕ੍ਰਿਸ਼ਨਾ ਦੇਵੀ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਅਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਗਰਾਂਟਾਂ ਦੇ ਆਧਾਰ ਤੇ ਆਪਣੇ ਪਿੰਡ ਨੂੰ ਵਿਕਾਸ ਦੇ ਰਾਹ ਵੱਲ ਲੈ ਕੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਆ ਰਹੀ ਪਾਣੀ ਦੀ ਮੁਸ਼ਕਲ ਨੂੰ ਦੇਖਦੇ ਹੋਏ ਤਰੇਂੜਚਾ ਮੁਹੱਲੇ ਵਿਚ ਡੀਪ ਬੋਰ ਲਗਵਾਇਆ ਗਿਆ ਜਿਸ ਦਾ ਉਦਘਾਟਨ ਕਰਨ ਲਈ ਅੱਜ ਸਰਪੰਚ ਕ੍ਰਿਸ਼ਨਾ ਦੇਵੀ ਉਥੇ ਪਹੁੰਚੇ ਅਤੇ ਰੀਬਨ ਕੱਟ ਕੇ ਇਸ ਡੀਪ ਬੋਰ ਦਾ ਉਦਘਾਟਨ ਕੀਤਾ ਡੀਪ ਬੋਰ ਲੱਗਣ ਨਾਲ ਮੁਹੱਲੇ ਵਾਸੀਆਂ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਮੁਹੱਲੇ ਵਿਚ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਸਰਪੰਚ ਕ੍ਰਿਸ਼ਨਾ ਦੇਵੀ ਵੱਲੋਂ ਯਤਨ ਕਰਦੇ ਹੋਏ ਇਹ ਡਿਪੂ ਲਗਵਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਨਾਲ ਮੁਹੱਲੇ ਦੀ ਇੱਕ ਵੱਡੀ ਮੁਸ਼ਕਿਲ ਦਾ ਹੱਲ ਹੋਇਆ ਹੈ ਉੱਥੇ ਹੀ ਹੋਰ ਗੱਲਬਾਤ ਕਰਦੇ ਹੋਏ ਸਰਪੰਚ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਪਿੰਡ ਦਾ ਵਿਕਾਸ ਕਰਵਾਉਣ ਲਈ ਕੰਮ ਕਰਦੇ ਰਹਿਣ ਅਤੇ ਪਿੰਡ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਵਾਉਂਦੇ ਰਹਿਣ।
ਇਸ ਮੌਕੇ ਉਥੇ ਯੁਵਾ ਨੇਤਾ ਹੈਪੀ ਵੀਰ ਸਿੰਘ ਬਲਦੇਵ ਸਿੰਘ ਜਸਵੰਤ ਸਿੰਘ ਸ਼ੁਭ ਰਾਣੀ ਮਹਿੰਦਰੋ ਦੇਵੀ ਸਿੰਧ ਕੌਰ ਅੰਕੂ ਹਰਜਿੰਦਰ ਸਿੰਘ ਰਜਨੀ ਬਾਲਾ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ