ਭੁਲੱਥ 30 ਦਸੰਬਰ (ਗੁਰਭੇਜ ਸਿੰਘ ਅਨੰਦਪੁਰੀ ) ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਵੱਲੋਂ, ਸ਼ਹੀਦ ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਮੁਕਾਬਲੇ ਅਤੇ ਧਾਰਮਕ ਨਾਟਕਾਂ ਦੀ ਪੇਸ਼ਕਾਰੀ ਕਰਵਾਈ ਗਈ ।ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਖੱਸਣ ,ਭੁਲੱਥ ਅਤੇ ਆਲਮਪੁਰ ਬੱਕਾ ਆਦਿ ਪਿੰਡਾਂ ਵਿਚ 25 ਤੋਂ 30 ਦਸੰਬਰ ਤਕ ਗੁਰਮਤਿ ਟ੍ਰੇਨਿੰਗ ਕੈਂਪ ਲਗਾਏ ਗਏ । ਜਿਨ੍ਹਾਂ ਵਿੱਚੋਂ ਲਿਖਤੇ ਟੈਸਟ ਲੈ ਕੇ ਮੈਰਿਟ ਦੇ ਆਧਾਰ ਤੇ ਟੀਮਾਂ ਦੀ ਚੋਣ ਕੀਤੀ ਗਈ ਅਤੇ ਅੱਜ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਖੱਸਣ ਵਿਖੇ ਇਨ੍ਹਾਂ ਗੁਰਮਤ ਕੈਂਪਾਂ ਦੀ ਸਮਾਪਤੀ ਕੀਤੀ ਗਈ ।ਟੀਮਾਂ ਦੇ ਨਾਮ ਸ਼ਹੀਦ ਮਾਤਾ ਗੁਜਰ ਕੌਰ ਜੀ ਸ਼ਹੀਦ ਬੀਬੀ ਭਿੱਖਾਂ ਕੌਰ ਜੀ ਅਤੇ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਰੱਖੇ ਗਏ।
ਗੁਰਮਤਿ ਪ੍ਰਸ਼ਨ ਉੱਤਰ ਮੁਕਾਬਲੇ ਵਿੱਚ ਸ਼ਹੀਦ ਬੀਬੀ ਹਰਸ਼ਰਨ ਕੌਰ ਦੀ ਟੀਮ ਪਹਿਲੇ ਨੰਬਰ ਤੇ , ਸ਼ਹੀਦ ਬੀਬੀ ਭਿੱਖਾ ਕੌਰ ਦੂਜੇ ਨੰਬਰ ਤੇ ਅਤੇ ਸ਼ਹੀਦ ਮਾਤਾ ਗੁਜਰ ਕੌਰ ਟੀਮ ਤੀਜੇ ਸਥਾਨ ਤੇ ਰਹੀ । ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਸ਼ੀਲਡਾਂ ਦੇ ਕੇ ਸਨਮਾਨਤ ਕੀਤਾ ਗਿਆ ।
ਗੁਰਮਤਿ ਕਲਾਸ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਖੱਸਣ ਦੇ ਬੱਚਿਆਂ ਵੱਲੋਂ ਕੋਰੀਓਗ੍ਰਾਫੀਆਂ ਅਤੇ ਵਹਿਮਾਂ ਭਰਮਾਂ ਦਾ ਖੰਡਨ ਕਰਦੇ ਹੋਏ ਵਾਰਤਾਲਾਪ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਭਗਤ ਨਾਮਦੇਵ ਥੀਏਟਰ ਸੋਸਾਇਟੀ ਘੁਮਾਣ ਵੱਲੋਂ ਸ. ਸਰਦਾਰ ਪ੍ਰੀਤਪਾਲ ਸਿੰਘ ਦੀ ਅਗਵਾਈ ਵਿਚ ਧਾਰਮਕ ਨਾਟਕ “ਕਲਿ ਤਾਰਣ ਗੁਰੁ ਨਾਨਕ ਆਇਆ” ਅਤੇ ਸਾਕਾ ਸਰਹਿੰਦ ਨਾਟਕ ਦੀ ਪੇਸ਼ਕਾਰੀ ਕੀਤੀ ਗਈ।ਨਾਟਕਾਂ ਦੀ ਪੇਸ਼ਕਾਰੀ ਬਾਕਮਾਲ ਸੀ ਜਿਸ ਨੂੰ ਦੇਖ ਕੇ ਸੰਗਤ ਬਾਰ ਬਾਰ ਭਾਵੁਕ ਹੁੰਦੀ ਰਹੀ ।ਇਸ ਮੌਕੇ ਸ ਪੂਰਨ ਸਿੰਘ ਕੰਗ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਪਿੰਡ ਖੱਸਣ ,ਸੈਕਟਰੀ ਸਰਦਾਰ ਗੁਰਚਰਨ ਸਿੰਘ ਗੁਰਾਇਆ , ਖਜ਼ਾਨਚੀ ਸਰਦਾਰ ਲਖਵਿੰਦਰ ਸਿੰਘ ਜੰਮੂ , ਸਰਦਾਰ ਗੁਰਦੇਵ ਸਿੰਘ ਕੰਗ, ਸਰਦਾਰ ਰਣਜੀਤ ਸਿੰਘ ਕੰਗ ,ਸ. ਸਤਵਿੰਦਰ ਸਿੰਘ ਗਿੱਲ ਸਰਪੰਚ ਪਿੰਡ ਖੱਸਣ , ਬੀਬੀ ਹਰਦੀਪ ਕੌਰ ਸੰਧੂ ,ਭਾਈ ਜਸਵਿੰਦਰ ਸਿੰਘ ਪ੍ਰਧਾਨ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ , ਭਾਈ ਕਸ਼ਮੀਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ,ਭਾਈ ਕੁਲਵੰਤ ਸਿੰਘ ਜੀ ਮੀਤ ਪ੍ਰਧਾਨ, ਸਿਰਦਾਰ ਗੁਰਭੇਜ ਸਿੰਘ ਆਨੰਦਪੁਰੀ ਜਨਰਲ ਸਕੱਤਰ, ਭਾਈ ਸੰਗਤ ਸਿੰਘ ਟਾਂਡੀ ਸਕੱਤਰ ਭਾਈ ਰਣਜੀਤ ਸਿੰਘ ਖਜ਼ਾਨਚੀ ਅਤੇ ਭਾਈ ਗੁਰਪ੍ਰੀਤ ਸਿੰਘ ਡੱਡੀਆਂ ,ਭਾਈ ਜੋਧ ਸਿੰਘ ਬਾਜ, ਸਰਦਾਰ ਹਰਜਿੰਦਰ ਸਿੰਘ ਭੁਲੱਥ ਸਰਦਾਰ ਹਰਬੰਸ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਰਬੀ ਭੁਲੱਥ , ਮਾਸਟਰ ਹਰਭਜਨ ਸਿੰਘ ਜੀ ਆਲਮਪੁਰ ਬੱਕ, ਸਰਦਾਰ ਦਲੀਪ ਸਿੰਘ ਭੁਲੱਥ ਤੇ ਬਾਪੂ ਪ੍ਰੀਤਮ ਸਿੰਘ ਆਲਮਪੁਰ ਬੱਕਾਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਅਤੇ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਸਮਾਗਮ ਸਿੱਧਾ ਪ੍ਰਸਾਰਨ ਯੂ ਟਿਊਬ ਚੈਨਲ ਨਜ਼ਰਾਨਾ ਟੀ ਵੀ ਅਤੇ ਜਾਂਬਾਜ਼ ਟੀ ਵੀ ਤੇ ਕੀਤਾ ਗਿਆ ।