ਬਾਘਾਪੁਰਾਣਾ 30 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਬਾਘਾਪੁਰਾਣਾ ਤੋਂ ਦੋ ਵਾਰ ਵਿਧਾਇਕ ਰਹੇ ਸਵ: ਸ: ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਅਤੇ ਅਕਾਲੀ ਸਰਕਾਰ ਵੇਲੇ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਨੇ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।ਜਗਤਾਰ ਸਿੰਘ ਰਾਜੇਆਣਾ ਦੇ ਅਸਤੀਫੇ ਦੀ ਖਬਰ ਹਲਕੇ ‘ਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਐਨ ਚੋਣਾਂ ਦੇ ਮੌਕੇ ਅਕਾਲੀ ਦਲ ਛੱਡਣ ਨਾਲ ਅਕਾਲੀ ਦਲ ਬਾਦਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਸ: ਜਗਤਾਰ ਸਿੰਘ ਰਾਜੇਆਣਾ ਦਾ ਇੱਕਲਾ ਹਲਕਾ ਬਾਘਾਪੁਰਾਣਾ ‘ਚ ਹੀ ਨਹੀਂ ਬਲਕਿ ਮੋਗਾ ਜਿਲ੍ਹੇ ‘ਚ ਚੰਗਾ ਅਸਰ ਰਸੂਖ ਹੈ।ਟਰੱਕ ਯੂਨੀਅਨ ਬਾਘਾਪੁਰਾਣਾ ਦੇ ਪਰਧਾਨ ਵੀ ਰਹਿ ਚੁਕੇ ਨੇ,ਖਬਰ ਲਿਖੇ ਜਾਣ ਤੱਕ ਜਗਤਾਰ ਸਿੰਘ ਰਾਜੇਆਣਾ ਦੀ ਅਗਲੀ ਰਣਨੀਤੀ ਦਾ ਪਤਾ ਨਹੀਂ ਲੱਗ ਸਕਿਆ ਸੀ ਇਹ ਤਾਂ ਆਉਣ ਵਾਲਾ ਹਫਤਾ ਹੀ ਦੱਸੇਗਾ।
ਰਾਜੇਆਣਾ ਦੇ ਅਸਤੀਫੇ ਦੀ ਖਬਰ ਹਲਕੇ ‘ਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਐਨ ਚੋਣਾਂ ਦੇ ਮੌਕੇ ਅਕਾਲੀ ਦਲ ਛੱਡਣ ਨਾਲ ਅਕਾਲੀ ਬਾਘਾਪੁਰਾਣਾ ‘ਚ ਹੀ ਨਹੀਂ ਬਲਕਿ ਮੋਗਾ ਜਿਲ੍ਹੇ ‘ਚ ਚੰਗਾ ਅਸਰ ਰਸੂਖ ਹੈ।ਟਰੱਕ ਯੂਨੀਅਨ ਬਾਘਾਪੁਰਾਣਾ ਦੇ ਪਰਧਾਨ ਵੀ ਰਹਿ ਚੁਕੇ ਨੇ,ਖਬਰ ਲਿਖੇ ਜਾਣ ਤੱਕ ਜਗਤਾਰ ਸਿੰਘ ਰਾਜੇਆਣਾ ਦੀ ਅਗਲੀ ਰਣਨੀਤੀ ਦਾ ਪਤਾ ਨਹੀਂ ਲੱਗ ਸਕਿਆ ਸੀ ਇਹ ਤਾਂ ਆਉਣ ਵਾਲਾ ਹਫਤਾ ਹੀ ਦੱਸੇਗਾ।
Author: Gurbhej Singh Anandpuri
ਮੁੱਖ ਸੰਪਾਦਕ