ਬਾਘਾਪੁਰਾਣਾ,30 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਸੀਨੀਅਰ ਕਾਂਗਰਸੀ ਭੋਲਾ ਸਿੰਘ ਸਮਾਧ ਭਾਈ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰੀ ਜਿਤਾਉਣ ਅਤੇ ਟਿਕਟ ਲਈ ਅਪਲਾਈ ਕਰਨ ਤੋਂ ਬਾਅਦ ਪਿੰਡ ਸਮਾਧ ਭਾਈ ਵਿਖੇ ਭਾਈ ਰੂਪ ਚੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਖੇ ਹੋਈ ਮੀਟਿੰਗ ‘ਚ ਹੋਏ ਵਿਸ਼ਾਲ ਇਕੱਠ ਨੇ ਦਰਸ਼ਨ ਸਿੰਘ ਬਰਾੜ ਦੀਆਂ ਮੁਸ਼ਕਿਲਾ ‘ਚ ਵਾਧਾ ਕਰ ਦਿੱਤਾ ਹੈ।ਇਸ ਮੀਟਿੰਗ ਵਿੱਚ ਵਿਸੇਸ਼ ਤੌਰ ‘ਤੇ ਪਹੁੰਚੇ ਅੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ,ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾੜ,ਕਾਂਗਰਸ ਦੇ ਸੂਬਾ ਜਨਰਲ ਸਕੱਤਰ ਜੋਧਾ ਸਿੰਘ ਬਰਾੜ,ਯੂਥ ਆਗੂ ਤੇ ਸਮਾਜ ਸੇਵੀ ਮਨਦੀਪ ਕੱਕੜ,ਹਰਜੀਤ ਸਿੰਘ ਭੁੱਟੋ ਸਰਪੰਚ ਕੋਟਲਾ,ਸੀ:ਆਗੂ ਗੁਰਪ੍ਰੀਤ ਸਿੰਘ ਨੱਥੂਵਾਲਾ,ਬੀਬੀ ਕਿਸ਼ਨਾਂ,ਸੂਬੇਦਾਰ ਬਲਵੰਤ ਸਿੰਘ ਰੋਡੇ,ਭਾਈ ਦਵਿੰਦਰ ਸਿੰਘ ਹਰੀਏਵਾਲਾ,ਗੁਰਜੰਟ ਸਿੰਘ ਧਾਲੀਵਾਲ,ਆਦਿ ਨੇ ਵਿਰੋਧੀ ਪਾਰਟੀਆਂ ‘ਤੇ ਹਮਲੇ ਕਰਨ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ‘ਤੇ ਸ਼ਬਦੀ ਹਮਲੇ ਕੀਤੇ।ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਦਾਗ ਤੇ ਹਰ ਇੱਕ ਦੇ ਦੁੱਖ-ਸੁੱਖ ਦੇ ਬਿਨਾਂ ਲੋਭ ਲਾਲਚ ਪਾਰਟੀ ‘ਚ ਲੰਮੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਭੋਲਾ ਸਿੰਘ ਬਰਾੜ ਸਮਾਧ ਭਾਈ ਨੂੰ ਟਿਕਟ ਦੇੇੇਵੇ ਤਾਂ ਜੋ ਦੂਸਰੀਆਂ ਪਾਰਟੀਆਂ ਨੂੰ ਸਖਤ ਟੱਕਰ ਦੇ ਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਈ ਜਾ ਸਕੇ।ਇਸ ਮੌਕੇ ਭੋਲਾ ਸਿੰਘ ਬਰਾੜ ਸਮਾਧ ਭਾਈ ਦੇ ਹਲਕੇ ‘ਚੋਂ ਵੱਡੀ ਗਿਣਤੀ ‘ਚ ਪਹੁੰਚੇ ਵਰਕਰਾਂ ਨੂੰ ਸਿਰ ਦੇ ਤਾਜ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਵਰਕਰਾਂ ਅੱਗੇ ਸਿਰ ਝੁਕਦਾ ਹੈ ਜੋ ਚੰਗੇ-ਮਾੜੇ ਟਾਈਮ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਅਤੇ ਅੱਜ ਵੀ ਖੜ੍ਹੇ ਹਨ।ਭੋਲਾ ਸਿੰਘ ਬਰਾੜ ਨੇ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਸੇਵਾ ਕਰਦਿਆਂ ਲੰਬਾ ਅਰਸਾ ਹੋ ਗਿਆ ਹੈ ਇਸ ਲਈ ਟਿਕਟ ਦਾ ਹੱਕ ਉਨ੍ਹਾਂ ਦਾ ਬਣਦਾ ਹੈ।
ਬਰਾੜ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪਾਰਟੀ ਟਿਕਟ ਦਰਸ਼ਨ ਸਿੰਘ ਬਰਾੜ ਨੂੰ ਦਿੰਦੀ ਹੈ ਤਾਂ ਉਹ ਅਜਾਦ ਤੌਰ ‘ਤੇ ਚੋਣ ਲੜ੍ਹਨਗੇ ਜਿਸ ਸਮਰਥਨ ਵਰਕਰਾਂ ਅਤੇ ਉਕਤ ਆਗੂਆਂ ਨੇ ਤਾੜੀਆਂ ਵਜਾ ਕੇ ਅਤੇ ਹੱਥ ਖੜ੍ਹੇ ਕਰਕੇ ਕੀਤਾ ਅਤੇ ਕਿਹਾ ਕਿ ਭੋਲਾ ਸਿੰਘ ਬਰਾੜ ਅੱਗੇ ਵਧੋਂ ਅਸੀਂ ਤੁਹਾਡੇ ਨਾਲ ਹਾਂ।
Author: Gurbhej Singh Anandpuri
ਮੁੱਖ ਸੰਪਾਦਕ