ਕਰਤਾਰਪੁਰ 30 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਾਕਾ ਚਮਕੋਰ ਸਾਹਿਬ ਅਤੇ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੇ ਸੰਬੰਧ ਵਿੱਚ ਅਖੰਡ ਕੀਰਤਨੀ ਜੱਥਾ ਕਰਤਾਰਪੁਰ, ਅਖੰਡ ਕੀਰਤਨੀ ਜੱਥਾ ਦਿਆਲਪੁਰ ਅਤੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਸਾਹਿਬ ਵੱਲੋਂ “ਸਫਰ-ਏ- ਸ਼ਹਾਦਤ” ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦਾ ਦਸਵਾਂ ਸਮਾਗਮ ਸ. ਜਸਵੀਰ ਸਿੰਘ ਜੀ ਦੇ ਗ੍ਰਹਿ ਵਿਸ਼ਵਕਰਮਾ ਮਾਰਕਿਟ ਵਿਖੇ ਕਰਵਾਇਆ ਗਿਆ।ਜਿਸ ਵਿੱਚ ਭਾਈ ਅਜੀਤ ਸਿੰਘ ਖਾਲਸਾ, ਭਾਈ ਦਰਸ਼ਨ ਸਿੰਘ, ਭਾਈ ਜੋਰਾਵਰ ਸਿੰਘ ਅੰਮ੍ਰਿਤਸਰ ਵਾਲੇ, ਭਾਈ ਇੰਦਰਜੀਤ ਸਿੰਘ ਜੀ, ਬੀਬੀ ਕੁਲਵਿੰਦਰ ਕੌਰ ਨੇ ਆਪਣੀ ਰਸਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ।
ਇਸ ਦੋਰਾਨ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਤਜਿੰਦਰ ਸਿੰਘ ਖਾਲਸਾ ਅਤੇ ਭਾਈ ਅਜੀਤ ਸਿੰਘ ਖਾਲਸਾ ਨੇ ਇਹਨਾਂ ਸਮਾਗਮਾਂ ਹਾਜਿਰੀਆਂ ਭਰਨ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਇਸ ਸਫਰ-ਏ-ਸ਼ਹਾਦਤ ਦੀ ਲੜੀ ਦੇ ਸਮਾਗਮਾਂ ਦੀ ਸਮਾਪਤੀ ਮੌਕੇ ਸੰਗਤਾਂ ਵਿੱਚ ਬੱਚਿਆਂ ਦੀ ਵਧੇਰੇ ਹਾਜਿਰੀ ਨੂੰ ਵੇਖ ਕੇ ਇਹ ਲਗਦਾ ਹੈ ਕਿ ਇਹਨਾਂ ਸਮਾਗਮਾਂ ਦੀ ਅਸਲ ਕਮਾਈ ਇਹੋ ਹੈ ਕਿ ਬੱਚਿਆਂ ਵਿੱਚ ਇਹਨਾਂ ਸਮਾਗਮਾਂ ਪ੍ਰਤੀ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ