ਬਾਘਾਪੁਰਾਣਾ,30ਦਸੰਬਰ (ਰਾਜਿੰਦਰ ਸਿੰਘ ਕੋਟਲਾ) ਕਈ ਇਨਸਾਨ ਇਹੋ ਜਿਹੇ ਹੁੰਦੇ ਹਨ ਜੋ ਕਿ ਆਪਣੇ ਅਹੁਦੇ ਨੂੰ ਲੋਕ ਸੇਵਾ ਅਤੇ ਡਿਉਟੀ ਤੋਂ ਵੀ ਵੱਧਦੇ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਦੀ ਤਾਜਾ ਮਿਸਾਲ ਬਾਘਾਪੁਰਾਣਾ ਵਿਖੇ ਆਏ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਵੱਲੋੋਂ ਕੀਤੇ ਜਾਂਦੇ ਕੰਮਾਂ ਤੋਂ ਮਿਲਦੀ ਹੈ।ਪੱਤਰਕਾਰਾਂ ਵੱਲੋਂ ਮੌਕੇ ‘ਤੇ ਜਾ ਕੇ ਵੇਖਿਆ ਕਿ ਡੀਐਸਪੀ ਗਿੱਲ ਸਾਹਿਬ ਲੋਕਾਂ ਦੀ ਸਿਰਦਰਦੀ ਬਣੀ ਟ੍ਰੈਫਿਕ ਖੁਦ ਚੌਂਕ ‘ਚ ਆਪ ਖੜ੍ਹਕੇ ਤੋਰ ਰਹੇ ਸੀ ਜਿਸ ਨਾਲ ਸ਼ਹਿਰ ਵਿਖੇ ਟ੍ਰੈਫਿਕ ਬਿਲਕੁਲ ਵੀ ਨਹੀਂ ਸੀ ਅਤੇ ਬੱਸਾਂ ਵਗੈਰਾ ਵਾਲੇ ਜੋ ਕਿ ਸ਼ਹਿਰ ‘ਚ ਕੀੜੀ ਦੀ ਚਾਲ ਚੱਲਦੇ ਹਨ ਆਪਣੇ ਆਪ ਹੀ ਫਟਾਫਟ ਚਲ ਰਹੇ ਸੀ।ਇਸ ਮੌਕੇ ਯੂਥ ਅੱਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ,ਰੋਟਰੀ ਕਲੱਬ ਦੇ ਪ੍ਰਧਾਨ ਸੁਖਰਾਜ ਸਿੰਘ ਰਾਜਾ,ਕੈਸ਼ੀਅਰ ਪਿਆਰਾ ਲਾਲ,ਲਾਈਫ ਲਾਈਨ ਵੈਲਫੇਅਰ ਕਲੱਬ ਦੇ ਪ੍ਰਧਾਨ ਰਮਨ ਅਰੋੜਾ ਅਤੇ ਹੋਰ ਸਮਾਜ ਸੇਵੀ ਲੋਕਾਂ ਨੇ ਕਿਹਾ ਕਿ ਡੀਐਸਪੀ ਸ਼ੇਰ ਗਿੱਲ ਵਰਗੇ ਅਫਸਰ ਬਹੁਤ ਥੋੜੇ ਹੁੰਦੇ ਹਨ ਜੋ ਕਿ ਆਪਣੀ ਡਿਉਟੀ ਨੂੰ ਲੋਕ ਸੇਵਾ ਸਮਝ ਕੇ ਕਰਦੇ ਹਨ ਅਤੇ ਮਾੜੇ ਅਨਸਰਾਂ ਨਾਲ ਸਖਤੀ ਨਾਲ ਵੀ ਪੇਸ਼ ਆਉਂਦੇ ਹਨ ਅਤੇ ਜਿਆਦਾਤਾਰ ਅਫਸਰ ਤਾਂ ਰੋਹਬ ਝਾੜਨ ਨੂੰ ਹੀ ਆਪਣੀ ਡਿਉਟੀ ਸਮਝਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ