31 ਦਸੰਬਰ (ਸੁੱਖਵਿੰਦਰ ਜੰਡੀਰ) ਕੋਈ ਟਾਇਮ ਹੁੰਦਾ ਸੀ ਜਦ ਗੁਰੂ ਘਰਾਂ ਦੀ ਮਰਿਆਦਾ ਕਾਇਮ ਰਹਿੰਦੀ ਸੀ ਅਤੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਰੋਣਕਾਂ ਵਧਾਉਣ ਨਹੀਂ, ਗੁਰਬਾਣੀ ਸਰਵਣ ਕਰਨ ਜਾਇਆ ਕਰਦੀਆਂ ਸਨ, ਹੁਣ ਤਾਂ ਗੁਰੂ ਘਰਾਂ ਦੇ ਵਿੱਚ ਸੰਗਤਾਂ ਲੀਡਰਾਂ ਦੇ ਫੋਨਾ ਤੇ ਮਜਬੂਰੀ ਨੂੰ ਜਾ ਰਹੀਆਂ ਹਨ ਅਤੇ ਗੁਰਬਾਣੀ ਸਰਵਣ ਕਰਨ ਨਹੀ, ਲੀਡਰਾਂ ਦੀਆਂ ਫੋਕੀਆਂ ਟੋਹਰਾਂ ਬਣਾਉਣ ਵਾਸਤੇ ਜਾ ਰਹੀਆਂ ਹਨ, ਜਿਸ ਦੇ ਸਬੰਧ ਵਿੱਚ ਅੱਜ ਗੱਤਕਾ ਇੰਚਾਰਜ ਅਮਰਜੀਤ ਸਿੰਘ ਜੰਡੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਕੁਝ ਸਿਆਸੀ ਲੀਡਰਾਂ ਨੇ ਗੁਰੂ ਘਰਾਂ ਨੂੰ ਗੁਰੂ ਘਰ ਨਹੀਂ ਕਲੱਬ ਸਮਝ ਰੱਖਿਆ ਹੋਇਆ ਹੈ,
ਅਮਰਜੀਤ ਸਿੰਘ ਨੇ ਕਿਹਾ ਕਿ, ਭੋਗਪੁਰ ਦੇ ਗੁਰਦੁਆਰਾ ਗੁਰੂ ਨਾਨਕ ਯਾਦਗਰ ਜਿਸ ਦਾ ਲੀਡਰਾਂ ਦੀ ਮਿਹਰਬਾਨੀ ਸਦਕਾ ਗੁਰੂ ਘਰ ਦਾ ਨਾਮ ਇਲਾਕੇ ਵਿਚ ਅੜਿੱਕਾ ਸਾਹਿਬ ਦੇ ਨਾਮ ਤੇ ਮਸ਼ਹੂਰ ਹੋ ਚੁੱਕਾ ਹੈ, ਪਰ ਇਨ੍ਹਾਂ ਸਿਆਸੀ ਲੋਕਾਂ ਨੂੰ ਸ਼ਰਮ ਨਹੀਂ ਆਈ ਕੀ ਸਾਡੇ ਗੁਰੂ ਘਰ ਨੂੰ ਲੋਕ ਅੜਿੱਕਾ ਸਾਹਿਬ ਆਖ ਰਹੇ ਹਨ, ਕੁਝ ਦਿਨ ਪਹਿਲੇ ਹੀ ਅਕਾਲੀ ਲੀਡਰ ਭੋਗਪੁਰ ਦੇ ਸ਼ਹਿਰੀ ਪ੍ਰਧਾਨ ਵੱਲੋਂ ਗੁਰੂ-ਘਰ ਦੇ ਦਰਬਾਰ ਸਾਹਿਬ ਦੇ ਅੰਦਰ ਸਿਆਸੀ ਮੀਟਿੰਗ ਰੱਖੀ ਗਈ ਸੀ,ਅਤੇ ਲੀਡਰਾਂ ਵੱਲੋਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਪੀਜਾਂ ਵੀ ਕੀਤੀਆਂ ਗਈਆਂ ਸਨ, ਜੰਡੀਰ ਨੇ ਕਿਹਾ ਕਿ ਇਨ੍ਹਾਂ ਸਿਆਸੀ ਲੋਕਾਂ ਨੇ ਦਰਬਾਰ ਸਾਹਿਬ ਦੇ ਅੰਦਰ ਜਾਣ ਵੇਲੇ ਪੈਰਾਂ ਨੂੰ ਤਾਂ ਕੀ ਧੋਣਾ ਸੀ, ਇਨ੍ਹਾਂ ਲੋਕਾਂ ਨੇ ਆਪਣੀਆਂ ਜਰਾਬਾਂ ਵੀ ਨਹੀਂ ਉਤਾਰੀਆ, ਉਨ੍ਹਾਂ ਕੌਮ ਦੇ ਜਥੇਦਾਰਾਂ ਨੂੰ ਬੇਨਤੀ ਕਰਦਿਆਂ ਹੋਇਆਂ ਕਿਹਾ ਹੈ ਕੇ ਕੀ ਦਰਬਾਰ ਸਾਹਿਬ ਦੇ ਅੰਦਰ ਜੁਰਾਬਾਂ ਪਹਿਨ ਕੇ, ਸਿਆਸੀ ਮੀਟਿੰਗਾਂ ਦਾ ਹੋਣਾ ,ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰਬਾਣੀ ਕੀਰਤਨ ਦੀ ਬਜਾਏ ਸਪੀਜਾਂ ਕਰਨੀਆਂ ਬੇਅਦਬੀ ਨਹੀਂ ਹੈ, ਉਨ੍ਹਾਂ ਕਿਹਾ ਦਾੜੀਆਂ ਰੱਖ ਲੈਣ, ਪੱਗਾਂ ਬੰਨ੍ਹਣ ਜਾਂ ਗੁਰੂ ਘਰਾਂ ਦੇ ਵਿੱਚ ਸਪੀਕਰਾਂ ਦੇ ਵਿੱਚ ਲੋਕ ਦਿਖਾਵੇ ਕਰਨੇ ਦੇ ਨਾਲ ਸਿੱਖੀ ਕਾਇਮ ਨਹੀਂ ਹੁੰਦੀ, ਸਿੱਖੀ ਇੱਕ ਸਿੱਖਿਆ ਦਾ ਲਫ਼ਜ਼ ਹੈ,ਅਤੇ ਉਹ ਪ੍ਰਬੰਧਕਾਂ ਦੇ ਕੋਲ ਨਹੀ ਹੈ, ਉਨ੍ਹਾਂ ਕਿਹਾ 20 ਸਾਲ ਤੋਂ ਬੈਠੀ ਸਿਆਸੀ ਲੋਕਾਂ ਦੀ ਪ੍ਰਬੰਧਕ ਕਮੇਟੀ ਨੂੰ ਅਜੇ ਤੱਕ ਮਰਿਆਦਾ ਦੀ ਸਮਝ ਨਹੀਂ ਆ ਸਕੀ, ਇਸ ਦਾ ਮਤਲਬ ਸਾਫ ਹੈ ਕਿ ਕਮੇਟੀ ਸੇਵਾ ਸਬੰਧੀ ਨਹੀਂ ਚੌਧਰ ਜਾਂ ਖਾਣ ਸਬੰਧੀ ਹੈ,ਸੰਗਤਾਂ ਨੇ ਏਨਾ ਪ੍ਰਬੰਧਕਾ ਨੂੰ ਕਈ ਵਾਰ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਿਆਸੀ ਲੀਡਰਾਂ ਦੀ ਮਿਹਰਬਾਨੀ ਨਾਲ 60% ਸੰਗਤਾਂ ਨੇ ਵੱਖਰਾ ਗੁਰਦੁਆਰਾ ਤਿਆਰ ਕਰ ਲਿਆ ਅਤੇ ਸੰਗਤਾਂ ਓਧਰ ਚਲੀਆਂ ਗਈਆਂ, ਜੰਡੀਰ ਨੇ ਕਿਹਾ ਇਨ੍ਹਾਂ ਸਿਆਸੀ ਲੋਕਾਂ ਣਦੀਆਂ ਮਨ ਮਰਜ਼ੀਆਂ ਕਰਨ ਕਰਕੇ ਗੁਰੂ-ਘਰਾਂ ਦੀ ਬੇਅਦਬੀ ਅਤੇ ਮਰਿਆਦਾ ਭੰਗ ਹੋ ਰਹੀ ਹੈ ਕਿ ਜਰਾਬਾਂ ਪਾ ਕੇ ਬੈਠ ਜਾਂਦੇ ਨੇ ਸਿਆਸੀ ਲੋਕ
Author: Gurbhej Singh Anandpuri
ਮੁੱਖ ਸੰਪਾਦਕ