ਬਾਘਾਪੁਰਾਣਾ,31ਦਸੰਬਰ (ਰਾਜਿੰਦਰ ਸਿੰਘ ਕੋਟਲਾ) ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੌਮੀ ਯੂਥ ਜੱਥੇਬੰਦੀ ਵੱਲੋਂ ਨੌਜਵਾਨ ਮੇਹਨਤੀ ਅਤੇ ਪਾਰਟੀ ਲਈ ਦਿਨ-ਰਾਤ ਕੰਮ ਕਰਨ ਵਾਲੇ ਆਗੂ ਇੰਦਰਜੀਤ ਲੰਗੇਆਣਾ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਸਕੱਤਰ ਬਣਨ ‘ਤੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋੰ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੰਟੀ ਰੋਮਾਣਾ ਨੇ ਕਿਹਾ ਕਿ ਲੰਗੇਆਣਾ ਵਰਗੇ ਨੌਜਵਾਨ ਆਗੂਆਂ ‘ਤੇ ਪਾਰਟੀ ਨੂੰ ਮਾਣ ਹੈ ਜੋ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ -ਰਾਤ ਇੱਕ ਕਰਕੇ ਪਾਰਟੀ ਨੂੰ ਬੁਲੰਦੀਆਂ ਦੇ ਲਿਜਾਣ ਦੀ ਚਾਹਤ ਰੱਖਦੇ ਹਨ।ਉਨ੍ਹਾਂ ਕਿਹਾ ਲੰਗੇਆਣਾ ਉਹ ਆਗੂ ਹਨ ਜਿਨ੍ਹਾਂ ਦੀ ਜਦੋਂ ਕਿਤੇ ਵੀ ਪਾਰਟੀ ਨੂੰ ਲੋੜ ਪਈ ਝੱਟ ਹਾਜਰ ਹੁੰਦੇ ਹਨ ਉਹ ਚਾਹੇ ਹਲਕਾ ਲੈਵਲ,ਜਿਲ੍ਹਾ ਲੈਵਲ,ਪੰਜਾਬ ਲੈਵਲ ਜਾਂ ਫਿਰ ਇੰਡੀਆਂ ਲੈਵਲ ‘ਤੇ ਹੋਵੇ ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਅਣਥੱਕ ਸੇਵਾਵਾਂ ਨੂੰ ਦੇਖਦਿਆਂ ਲੰਗੇਆਣਾ ਨੂੰ ਇਹ ਜੁੰਮੇਵਾਰੀ ਦਿੱਤੀ ਗਈ ਹੈ।ਇੰਦਰਜੀਤ ਸਿੰਘ ਲੰਗੇਆਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਜਨਰਲ ਸਕੱਤਰ ਬਿਕਰਜੀਤ ਸਿੰਘ ਮਜੀਠਿਆ,ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ,ਕੌਮੀ ਯੂਥ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਜੱਥੇਦਾਰ ਤੀਰਥ ਸਿੰਘ ਮਾਹਲਾ ਦਾ ਧੰਨਵਾਦ ਕਰਦਿਆਂ ਵਿਸਵਾਸ਼ ਦੁਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।ਇਸ ਮੌਕੇ ਉਨ੍ਹਾਂ ਨਾਲ ਯੂਥ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਵੀ ਹਾਜਰ ਸੀ।
Author: Gurbhej Singh Anandpuri
ਮੁੱਖ ਸੰਪਾਦਕ