ਭੋਗਪੁਰ 31 ਦਸੰਬਰ ( ਸੁੱਖਵਿੰਦਰ ਜੰਡੀਰ ) ਪਿੰਡ ਕਾਲੂਵਾਹਰ ਤੋਂ ਅਵਤਾਰ ਸਿੰਘ ਖਾਲਸਾ ਸਰਕਲ ਪ੍ਰਧਾਨ ਨੰਦਾਚੋਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸ਼ਾਮ ਚੁਰਾਸੀ ਤੋਂ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਝੇ ਉਮੀਦਵਾਰ ਦੇ ਪੱਖ “ਚ ਆਪਣੇ ਏਰੀਏ ਦੇ ਵਿੱਚੋਂ ਵੱਡਾ ਕਾਫਲਾ ਲੈ ਕੇ ਪਹੁੰਚੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਜਿਸ ਤਰ੍ਹਾਂ ਅਪੀਲ ਕੀਤੀ ਉਸੇ ਤਰ੍ਹਾਂ ਇਸ ਮਹਾਰੈਲੀ ਵਿਚ ਆਪ ਮੁਹਾਰੇ ਪਹੁੰਚ ਕੇ ਪਾਰਟੀ ਪ੍ਰਤੀ ਵਫਾਦਾਰੀ ਹੋਣ ਦਾ ਸਬੂਤ ਦਿੱਤਾ ਤੇ ਪਾਰਟੀ ਲੀਡਰਾਂ ਦੇ ਵਿਚਾਰ ਸੁਣੇ।
ਅਵਤਾਰ ਸਿੰਘ ਖਾਲਸਾ ਜੀ ਨੇ ਰੈਲੀ ਵਿਚ ਪਹੁੰਚੇ ਪਤਵੰਤਿਆਂ ਨੂੰ ਬੇਨਤੀ ਕਰਦਿਆਂ ਪਾਲਟੀ ਨੂੰ ਹੋਰ ਮਜ਼ਬੂਤ ਕਰਨ ਲਈ ਦੀ ਅਪੀਲ ਕੀਤੀ। ਇਸ ਮੌਕੇ ਇੰਜੀ: ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਪ੍ਰੀਤ ਸਿੰਘ ਮਿੱਠੇਵਾਲ ਜਿਲ੍ਹਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਮਾਈਕਲ ਭੱਟੀ, ਬਿੱਲਾ ਭੱਟੀ, ਜਤਿੰਦਰ ਸੰਧੂ, ਪ੍ਰਭਜੋਤ ਸਿੱਧੂ, ਸਤਿੰਦਰ ਸਿੱਧੂ, ਪ੍ਰਦੀਪ ਸਿੱਧੂ, ਲਵ ਰਾਏ, ਘੁੰਮਣ ਸੰਧਰ, ਬੰਟੀ ਕੱਤੋਵਾਲ ਤੇ ਹੋਰ ਭਾਰੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਹੋਏ।
Author: Gurbhej Singh Anandpuri
ਮੁੱਖ ਸੰਪਾਦਕ