ਬਾਘਾਪੁਰਾਣਾ 31ਦਸੰਬਰ(ਰਾਜਿੰਦਰ ਸਿੰਘ ਕੋਟਲਾ) ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਬਾਘਾ ਪੁਰਾਣਾ ਵਿਖੇ ਜਥਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਸਮੇਂ ਅੰਮ੍ਰਿਤ ਵੇਲੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਹੋਇਆ ਹੈ ਇਸ ਸਮੇਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸਾਹਿਬਜਾਦਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਧਾਰਮਿਕ ਗੀਤ ਕਵਿਤਾਵਾਂ ਕਵੀਸਰੀ ਅਤੇ ਸ਼ਬਦ ਕੀਰਤਨ ਗਾ ਕੇ ਨਿਹਾਲ ਕੀਤਾ ਜਿਸ ਵਿਚ ਅਨੰਦ ਸਾਗਰ ਅਕੈਡਮੀ ਕੋਹਰ ਸਿੰਘ ਵਾਲਾ , ਆਨੰਦ ਸਾਗਰ ਪਬਲਿਕ ਸਕੂਲ ਰੌਂਤਾ, ਅਕਾਲ ਅਕੈਡਮੀ ਕਾਲੇਕੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਬੱਚਿਆਂ ਨੇ ਭਾਗ ਲਿਆ।
ਜਥਾ ਬਾਬਾ ਜੋਰਾਵਰ ਸਿੰਘ , ਫਤਹਿ ਸਿੰਘ ਦੇ ਛੋਟੇ ਬੱਚਿਆਂ ਦੇ ਜਥੇ ਨੇ ਮਾਤਾ ਗੁਜ਼ਰ ਕੌਰ ਅਤੇ ਸਾਹਿਬਜਾਦਿਆਂ ਦੀਆਂ ਵਾਰਾਂ ਗਾ ਕੇ ਨਿਹਾਲ ਕੀਤਾ ਹੈ ਇਸ ਸਮੇਂ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਵੱਲੋਂ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਸਮੁੱਚੇ ਬੱਚਿਆਂ ਨੂੰ ਨਕਦ ਇਨਾਮ ਅਤੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ
ਇਸ ਸਮਾਗਮ ਨੂੰ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਬਾਹਰ ਖੁੱਲ੍ਹੇ ਪੰਡਾਲ ਵਿਚ ਗਤਕਾ ਮੁਕਾਬਲੇ ਹੋਏ ਏਸ ਸਮੇਂ ਜਥੇ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਵੱਲੋਂ ਵਿਚਾਰ ਪੇਸ਼ ਕਰਦਿਆਂ ਕਿਹਾ ਇਨ੍ਹਾਂ ਸਮਾਗਮਾਂ ਦਾ ਮੁੱਖ ਮਕਸਦ ਬੱਚਿਆਂ ਅਤੇ ਸੰਗਤਾਂ ਨੂੰ ਸਿੱਖੀ ਦੇ ਮਹਾਨ ਵਿਰਸੇ ਤੋ ਜਾਣੂ ਕਰਵਾਉਣਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਮਹਾਨ ਮਾਰਗ ਤੇ ਚੱਲ ਸਕਣ ਦਸਤਾਰ ਮੁਕਾਬਲਿਆਂ ਦੀ ਮੁੱਖ ਸੇਵਾ ਭਾਈ ਨਿਸ਼ਾਨ ਸਿੰਘ ਫਖਰ ਏ ਦਸਤਾਰ ਵਿੰਗ ਵੱਲੋਂ ਨਿਭਾਈ ਗਈ ਇਸ ਸਮੇਂ ਚਮਕੌਰ ਸਾਹਿਬ ਅਤੇ ਫਤਿਹਗੜ ਸਹਿਬ ਦੇ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਮਾਗਮ ਦੀ ਕਵਰੇਜ ਪਹਿਰੇਦਾਰ ਅਖਬਾਰ ਦੇ ਪੱਤਰਕਾਰ ਰਾਜਿੰਦਰ ਸਿੰਘ ਕੋਟਲਾ ਵੱਲੋਂ ਕੀਤੀ ਗਈ ਸਟੇਜ ਦੀ ਸੇਵਾ ਜਥੇ ਦੇ ਬੱਚਿਆਂ ਅਤੇ ਮਨਮੋਹਨ ਸਿੰਘ ਘੋਲੀਆ ਵੱਲੋਂ ਨਿਭਾਈ ਗਈ ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਪਾਲ ਸਿੰਘ ਵੱਲੋਂ ਸਮਾਪਤੀ ਸਮੇਂ ਅਰਦਾਸ ਬੇਨਤੀ ਕੀਤੀ ਗੁਰੂ ਕਾ ਲੰਗਰ ਸੰਗਤਾਂ ਅਤੇ ਬੱਚਿਆਂ ਵਾਸਤੇ ਅਤਟ ਵਰਤਿਆ ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਸਮੇਂ ਸ਼ਹਿਰ ਅਤੇ ਬਾਹਰੋਂ ਸੰਗਤਾ ਨੇ ਆ ਕੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅੰਤ ਵਿਚ ਜੱਥੇ ਵੱਲੋਂ ਸਮੂਹ ਸੰਗਤਾਂ ਧੰਨਵਾਦ ਕੀਤਾ ਗਿਆ।