“ਪੰਜਾਬ ਮੁਕਤੀ ਮੋਰਚਾ ਨੇ ਭਾਜਪਾ , ਕਾਂਗਰਸ , ਅਕਾਲੀ ਦਲ (ਬਾਦਲ) ,ਅਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਕੀਤਾ ਇਨਕਾਰ”
ਰਾਜੇਵਾਲ ਨੇ ਆਮ ਆਦਮੀ ਪਾਰਟੀ ਨਾਲ ਜਾਣ ਬਾਰੇ ਨਹੀਂ ਦਿੱਤਾ ਕੋਈ ਸ਼ਪੱਸ਼ਟ ਜਵਾਬ – ਬਠਿੰਡਾ
ਸਮਰਾਲਾ 1 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ ) ਪੰਜਾਬ ਮੁਕਤੀ ਮੋਰਚਾ ਦੀ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੀਟਿੰਗ ਸਮਰਾਲਾ ਵਿਖੇ ਹੋਈ।ਪੰਜਾਬ ਮੁਕਤੀ ਮੋਰਚਾ ਵਲੋਂ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ,ਰਛਪਾਲ ਸਿੰਘ ਰਾਜੂ, ਤਰੁਣ ਜੈਨ ਬਾਵਾ, ਕੁਲਦੀਪ ਸਿੰਘ ਈਸਪੁਰ, ਖੁਸ਼ੀ ਰਾਮ ias,ਹਰਕੀਰਤ ਸਿੰਘ ਰਾਣਾ ਹਾਜਰ ਸਨ।ਮੁਕਤੀ ਮੋਰਚੇ ਦੇ ਆਗੂਆਂ ਨੇ ਰਾਜੇਵਾਲ ਸਾਬ ਕੋਲ ਆਪਣਾ ਪੱਖ ਰੱਖਿਆ ਕੇ ਓਹ ਭਾਜਪਾ, ਕਾਂਗਰਸ, ਅਕਾਲੀ ਦਲ ਬਾਦਲ,ਤੇ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਤਰਾਂ ਦਾ ਸਹਿਯੋਗ ਨਹੀਂ ਦੇਣਗੇ।ਕਿਸਾਨ ਮੋਰਚੇ ਦੇ ਆਗੂਆਂ ਨੂੰ ਪੰਜਾਬ ਦੇ ਹਰ ਵਰਗ ਵਪਾਰੀ , ਦਲਿਤ, ਪਿਛੜਾ ਸਮਾਜ,ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ2022 ਦੀਆਂ ਚੋਣਾਂ ਲੜੀਆਂ ਜਾਣ। ਪਰੰਤੂ ਰਾਜੇਵਾਲ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।ਪੰਜਾਬ ਮੁਕਤੀ ਮੋਰਚਾ ਕੇਜਰੀਵਾਲ ਨੂੰ ਪੰਜਾਬ ਦਾ ਘੋਰ ਵਿਰੋਧੀ ਤੇ ਲੂੰਬੜ ਚਾਲਾਂ ਚੱਲਣ ਵਾਲਾ ਚਲਾਕ,ਸਵਾਰਥੀ ਤੇ ਤਾਨਾਸ਼ਾਹ ਵਿਅਕਤੀ ਸਮਝਦਾ ਹੈ ਪੰਜਾਬ ਮੁਕਤੀ ਮੋਰਚਾ ਉਸ ਨੂੰ ਸਬਕ ਸਿਖਾਉਣ ਲਈ ਵਚਨਬੱਧ ਹੈ ਕਿ ਉਹ ਦੋਬਾਰਾ ਪੰਜਾਬ ਵੱਲ ਮੂੰਹ ਨਾ ਕਰੇ।ਸ ਗਰਦੀਪ ਸਿੰਘ ਬਠਿੰਡਾ ਨੇ ਸ ਗੁਰਨਾਮ ਸਿੰਘ ਚੜੂੰਨੀ ਵੱਲੋਂ ਪੰਜਾਬ ਮੁਕਤੀ ਮੋਰਚੇ ਵੱਲੋਂ ਗੱਠਜੋੜ ਬਾਰੇ ਅਧਿਕਾਰ ਦੇਣ ਲਈ ਉਹਨਾਂ ਦਾ ਧੰਨਵਾਦੀ ਕਰਦਿਆਂ ਕਿਹਾ ਪੰਜਾਬ ਮੁਕਤੀ ਮੋਰਚਾ ਉਹਨਾਂ ਦਾ ਸਤਿਕਾਰ ਕਾਇਮ ਰੱਖਣ ਲਈ ਵਚਨਬੱਧ ਹੈ।।