ਪਠਾਨਕੋਟ 1 ਜਨਵਰੀ ( ਸੁੱਖਵਿੰਦਰ ਜੰਡੀਰ ) ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਕਿ ਸਟੇਜਾਂ ਉਤੇ ਰਾਜਨੀਤਕ ਨੁਮਾਇੰਦੇ,ਸਮਾਜ ਵਿੱਚ ਕੰਮ ਕਰ ਰਹੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਦਮ ਭਰਿਆ ਜਾਂਦਾ ਹੈ ਕਿ ਸਮਾਜ ਵਿੱਚ ਗ਼ਰੀਬ ਦੀ ਸੁਣੀ ਜਾਂਦੀ ਹੈ ਅਤੇ ਕਾਨੂੰਨ ਵਿਵਸਥਾ ਵੀ ਪੂਰੀ ਤਰ੍ਹਾਂ ਨਾਲ ਦਰੁਸਤ ਹੈ ਪਰ ਇਹ ਸਾਰੇ ਦਾਅਵੇ ਉਦੋਂ ਖੋਖਲੇ ਦਿਖਾਈ ਦਿੰਦੇ ਹਨ ਜਦੋਂ ਕਿਸੇ ਆਮ ਵਿਅਕਤੀ ਨਾਲ ਧੱਕਾ ਹੁੰਦਾ ਹੈ ਅਤੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਾਰੀ ਜਾਣਕਾਰੀ ਦਿੰਦੇ ਹੋਏ ਮਮੂਨ ਦੇ ਰਹਿਣ ਵਾਲੇ ਕਰਨੈਲ ਚੰਦ ਨੇ ਦੱਸਿਆ ਕਿ 26 ਦਸੰਬਰ 2020 ਨੂੰ ਮੇਰੇ ਉੱਤੇ ਗਿਆਨ ਚੰਦ, ਦਲੀਪ ,ਪੰਕਜ,ਗੌਰਵ ਅਤੇ ਕੁਲਦੀਪ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਮੈਨੂੰ ਜਾਤੀ ਸੂਚਕ ਸ਼ਬਦ ਕਹੇ ਗਏ ਅਤੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਮੇਰਾ ਬੇਟਾ ਮੈਨੂੰ ਬਚਾਉਣ ਆਇਆ ਅਤੇ ਉਸ ਨੂੰ ਵੀ ਮਾਰਿਆ ਕੁੱਟਿਆ ਗਿਆ ਅਤੇ ਗਾਲ੍ਹਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਮੈਂ ਲਗਪਗ 10 ਮਹੀਨੇ ਤੱਕ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਉਂਦਾ ਰਿਹਾ ਪਰ ਸੁਣਵਾਈ ਹੁੰਦੀ ਨਾ ਦੇਖ ਮੈਂ ਐਸ ਸੀ ਕਮਿਸ਼ਨ ਅੱਗੇ ਫਰਿਆਦ ਲਗਾਈ ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਸਾਰੇ ਮਾਮਲੇ ਦੀ ਇਨਕੁਆਰੀ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਸ਼ਾਹਪੁਰਕੰਢੀ ਵਿੱਚ ਮੇਰੀ ਐੱਫ. ਆਈ. ਆਰ ਦਰਜ ਹੋਈ ਜਿਸ ਵਿਚ ਕੁਲਦੀਪ ਕੁਮਾਰ ,ਦਲੀਪ ਕੁਮਾਰ, ਗਿਆਨ ਚੰਦ,ਪੰਕਜ ਅਤੇ ਇਕ ਨਾ ਮਾਲੂਮ ਵਿਅਕਤੀਆਂ ਉੱਤੇ ਧਾਰਾ 341, 323,324,326,506, 34,3(SC ST ACT ) ਅਧੀਨ ਮਾਮਲਾ ਦਰਜ ਕੀਤਾ ਗਿਆ ਇਨਕੁਆਰੀ ਦੌਰਾਨ ਮੈਂ ਐੱਸਐੱਸਪੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਮਾਮਲੇ ਨਾਲ ਸੰਬੰਧਿਤ ਜਿਸ ਅਧਿਕਾਰੀ ਨੂੰ ਇਨਕੁਆਰੀ ਤੇ ਲਗਾਇਆ ਗਿਆ ਹੈ ਉਸ ਨੇ ਮੇਰਾ ਕੇਸ ਪਹਿਲਾਂ ਵੀ ਦਰਜ ਨਹੀਂ ਹੋਣ ਦਿੱਤਾ ਜਿਸ ਲਈ ਮੈਨੂੰ ਉਸ ਉੱਤੇ ਇਤਰਾਜ਼ ਹੈ ਅਤੇ ਮੇਰੀ ਬੇਨਤੀ ਦੇ ਆਧਾਰ ਤੇ ਉਸ ਅਧਿਕਾਰੀ ਨੂੰ ਬਦਲ ਕੇ ਕਿਸੇ ਹੋਰ ਅਧਿਕਾਰੀ ਨੂੰ ਮੇਰੇ ਮਾਮਲੇ ਦੀ ਇਨਕੁਆਰੀ ਤੇ ਲਗਾਇਆ ਜਾਵੇ ਪਰ ਅਜੇ ਤੱਕ ਉਸ ਅਧਿਕਾਰੀ ਨੂੰ ਨਹੀਂ ਬਦਲਿਆ ਗਿਆ ਅਤੇ ਮੈਨੂੰ ਪਤਾ ਲੱਗਾ ਹੈ ਕਿ ਮੇਰਾ ਪਰਚਾ ਰੱਦ ਕਰ ਦਿੱਤਾ ਗਿਆ ਹੈ ਜਿਸ ਲਈ ਮੈਂ ਐੱਸ.ਐੱਸ ਪੀ ਸਾਹਿਬ ਨੂੰ ਮਿਲਿਆ ਜਿੱਥੇ ਮੈਨੂੰ ਕਿਹਾ ਗਿਆ ਕਿ ਜਿਸ ਵੀਡੀਓ ਦੇ ਆਧਾਰ ਤੇ ਤੁਹਾਡਾ ਪਰਚਾ ਰੱਦ ਕੀਤਾ ਜਾ ਰਿਹਾ ਹੈ ਤੁਸੀਂ ਉਸ ਵੀਡੀਓ ਨੂੰ ਦੇਖੋ ਜਿੱਥੇ ਮੈਂ ਉਨ੍ਹਾਂ ਨੂੰ ਇਹ ਕਿਹਾ ਕਿ ਮੈਂ ਉਸ ਵੀਡੀਓ ਨੂੰ ਨਹੀਂ ਦੇਖਣਾ ਚਾਹੀਦਾ ਕਿਉਂਕਿ ਉਸੇ ਵੀਡੀਓ ਦੇ ਆਧਾਰ ਤੇ ਕ੍ਰਾਈਮ ਬ੍ਰਾਂਚ ਵੱਲੋਂ ਇਨਕੁਆਰੀ ਕਰ ਪੁਲਿਸ ਨੂੰ ਮੇਰਾ ਪਰਚਾ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਹੁਣ ਮੇਰੀ ਪੁਲੀਸ ਪ੍ਰਸ਼ਾਸਨ ਅੱਗੇ ਇਹ ਬੈਨਤੀ ਹੈ ਕਿ ਮੇਰਾ ਪਰਚਾ ਜਿਸ ਤਰ੍ਹਾਂ ਨਾਲ ਕ੍ਰਾਈਮ ਬ੍ਰਾਂਚ ਨੇ ਦਰਜ ਕਰਵਾਇਆ ਸੀ ਉਸੇ ਤਰ੍ਹਾਂ ਨਾਲ ਉਸ ਨੂੰ ਮੁੜ ਦਰਜ ਕੀਤਾ ਜਾਵੇ ਮੈਨੂੰ ਮਾਨਯੋਗ ਐੱਸਐੱਸਪੀ ਸਾਹਿਬ ਤੋਂ ਉਮੀਦ ਹੈ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇਗਾ –
“ਕੀ ਕਹਿੰਦੇ ਹਨ ਐੱਸਐੱਸਪੀ ਸਾਹਿਬ”
-ਇਸ ਬਾਰੇ ਜਦੋਂ ਸਾਡੇ ਵੱਲੋਂ ਐਸਐਸਪੀ ਪਠਾਨਕੋਟ ਸੁਰਿੰਦਰ ਲਾਂਬਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਕਰਨੈਲ ਚੰਦ ਸਾਡੇ ਕੋਲ ਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਪੂਰਾ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੱਥੋਂ ਤਕ ਗੱਲ ਇਨਸਾਫ਼ ਦੀ ਹੈ ਇਨਸਾਫ਼ ਸੱਚਾਈ ਦੇ ਆਧਾਰ ਤੇ ਹੋਵੇਗਾ ਕਿਉਂਕਿ ਮਾਮਲੇ ਦੀ ਇਨਕੁਆਰੀ ਚੱਲ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ
Author: Gurbhej Singh Anandpuri
ਮੁੱਖ ਸੰਪਾਦਕ