ਬਾਘਾਪੁਰਾਣਾ1ਜਨਵਰੀ (ਰਾਜਿੰਦਰ ਸਿੰਘ ਕੋਟਲਾ) ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਥਾਨਕ ਸ਼ਹਿਰ ਦੇ ਸਮਸ਼ਾਨ ਘਾਟ ਅਤੇ ਕਾਲਜ ਨਗਰ ਕੌਸਲ ਦੇ ਨਾਮ ਕਰਵਾਉਣ ਨਾਲ ਇਹ ਸੁਰੱਖਿਅਤ ਹੋ ਗਏ ਹਨ ਤੇ ਕੋਈ ਵੀ ਵਾਦ-ਵਿਵਾਦ ਦੇ ਹੋਣੋਂ ਬਚ ਗਏ ਹ।ਇਹ ਵਿਚਾਰ ਨਗਰ ਕੌਸਲ ਦੇ ਸਾਬਕ ਪ੍ਰਧਾਨ ਬਾਲ ਕਿ੍ਸ਼ਨ ਬਾਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਬਾਲ ਕਿ੍ਸ਼ਨ ਬਾਲੀ ਪਿਛਲੇ ਦਿਨੀਂ ਮੌਜੂਦਾ ਨਗਰ ਕੌਸਲ ਦੇ ਪ੍ਰਧਾਨ ਅਨੂੰ ਮਿੱਤਲ ਦੇ ਪਤੀ ਬਿੱਟੂ ਮਿੱਤਲ ਵੱਲੋਂ ਲਾਏ ਇਲਜਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਗਰ ਕੌਸਲ ਬਾਘਾਪੁਰਾਣਾ ਨੇ ਮੋਗਾ ਰੋਡ ਵਿਖੇ ਪੈਣ ਵਾਲੇ ਸੀਵਰੇਜ ਦਾ ਨਕਸ਼ਾ ਹੀ ਖਤਮ ਕਰ ਦਿੱਤਾ ਅਤੇ ਦੂਸਰਾ ਸੀਵਰੇਜ ਚਲਾ ਦਿੱਤਾ ਜਿਸ ਨਾਲ ਮੋਗਾ-ਕੋਟਕਪੁਰਾ ਰੋਡ ਦੇ ਨਿਵਾਸੀ ਸੀਵਰੇਜ ਸਿਸਟਮ ਤੋਂ ਸੱਖਣੇ ਹੋ ਗਏ।
ਉਨ੍ਹਾਂ ਕਿਹਾ ਕਿ ਕਾਂਗਰਸੀ ਇਲਜਾਮ ਲਾਉਣ ਤੋਂ ਪਹਿਲਾ ਆਪਣੀ ਪੀੜ੍ਹੀ ਹੇਠਾਂ ਸੋਟਾਂ ਫੇਰਨ ਕੇ ਉਹ ਤਾਂ ਹਰ ਵਿਕਾਸ ਕਾਰਜ ਦੇ ਬਿੱਲ ਚੋਂ ਕਮਿਸ਼ਨ ਖਾਂਦੇ ਹਨ ਜਦ ਕਿ ਉਨ੍ਹਾਂ (ਬਾਲੀ ਦੀ ਪ੍ਰਧਾਨਗੀ)ਦੇ ਕਾਰਜਕਾਲ ਦੌਰਾਨ ਬਿਲਾਂ ਚੋਂ ਕਮਿਸ਼ਨ ਤਾਂ ਕੀ ਉਨ੍ਹਾਂ ਨੇ ਤਨਖਾਹ ਦਾ ਇੱਕ ਪੈਸਾ ਵੀ ਨਹੀਂ ਲਿਆ ਉਨ੍ਹਾਂ ਬਿੱਟੂ ਮਿੱਤਲ ਨੂੰ ਚੇੈਲੰਜ ਕੀਤਾ ਕਿ ਉਹ ਜਿਸ ਟੇਬਲ ਤੇ ਮਰਜੀ ਜਿਹੜੇ ਮਰਜੀ ਟਾਈਮ ਇਸ ਮਸਲੇ ‘ਤੇ ਬਹਿਸ ਕਰ ਸਕਦੇ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਪਰਮਿੰਦਰ ਸਿੰਘ ਮੌੜ ਵੀ ਹਾਜਰ ਸਨ।