39 Views
ਬਾਘਾਪੁਰਾਣਾ,01 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਨਗਰ ਕੌਂਸਲ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਸ਼ਹਿਰ ਨਿਵਾਸੀਆਂ ਲਈ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਪਾਬੰਦ ਹੈ ਪਰ ਸਫਾਈ ਸੇਵਕਾਂ ਦੀ ਹੜਤਾਲ ਹੋਣ ਕਰਕੇ ਸ਼ਹਿਰ ‘ਚ ਸਫਾਈ ਦਾ ਬੁਰਾ ਹਾਲ ਹੋਇਆ ਹੈ ਜਿਸ ਦੀ ਮਿਸਾਲ ਜੈਨ ਹਾਈ ਸਕੂਲ ਦੇ ਸਾਹਮਣੇ ਤੇ ਨਾਲ ਪਏ ਕੂੜੇ ਦੇ ਢੇਰ ਤੋਂ ਮਿਲਦੀ ਹੈ ਜੋ ਕਿ ਪੂਰੀ ਸੰਘਣੀ ਅਬਾਦੀ ਦੇ ਬਿਲਕੁਲ ਵਿਚਕਾਰ ਹੈ,ਜਿਸ ਤੋਂ ਪੈਦਾ ਹੋਣ ਵਾਲੇ ਮੁਸ਼ਕ ਅਤੇ ਮੱਛਰ ਢੇਰ ਸਾਰੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਬਾਘਾਪੁਰਾਣਾ ਨਿਵਾਸੀ ਤਾਂ ਪਹਿਲਾ ਹੀ ਕਾਲਾ ਪੀਲੀਆ,ਡੇਂਗੂ ਆਦਿ ਬੀਮਾਰੀਆਂ ਨਾਲ ਪੀੜਤ ਹਨ ਪਰ ਨਗਰ ਸਫਾਈ ਸੇਵਕਾਂ ਦੀ ਹੜਤਾਲ ਹੋਣ ਕਰਕੇ ਕੂੜੇ ਦੇ ਲੱਗੇ ਵੱਡੇ ਢੇਰਾਂ ਨੂੰ ਚੁਕਾਉਣ ਲਈ ਨਗਰ ਕੌਂਸਲ ਦਾ ਫਰਜ਼ ਬਣਦਾ ਹੈ।ਸ਼ਹਿਰ ਨਿਵਾਸੀਆਂ ਨੇ ਡੀਸੀ ਮੋਗਾ ਤੋਂ ਮੰਗ ਕੀਤੀ ਕਿ ਉਹ ਇੱਧਰ ਧਿਆਨ ਦੇਣ ਤਾਂ ਜੋ ਹੋਰ ਸ਼ਹਿਰ ‘ਚ ਕੋਈ ਵੱਡੀ ਮਹਾਂਮਾਰੀ ਨਾ ਫੈਲ ਸਕੇ।
Author: Gurbhej Singh Anandpuri
ਮੁੱਖ ਸੰਪਾਦਕ