Home » ਸੰਪਾਦਕੀ » ਕੀ ਭਾਰਤ ਦੀ ਏਕਤਾ ਅਤੇ ਅਖੰਡਤਾ ਐਨੀ ਕਮਜ਼ੋਰ ਹੈ ਕਿ ਪੁਲਿਸ ਨੂੰ ਜਗਮੀਤ ਸਿੰਘ ਤੇ ਮਾਤਾ ਜੀ ਤੋਂ ਖਤਰਾ ਪੈਦ‍ਾ ਹੋ ਗਿਆ – ਪੰਥਕ ਆਗੂ

ਕੀ ਭਾਰਤ ਦੀ ਏਕਤਾ ਅਤੇ ਅਖੰਡਤਾ ਐਨੀ ਕਮਜ਼ੋਰ ਹੈ ਕਿ ਪੁਲਿਸ ਨੂੰ ਜਗਮੀਤ ਸਿੰਘ ਤੇ ਮਾਤਾ ਜੀ ਤੋਂ ਖਤਰਾ ਪੈਦ‍ਾ ਹੋ ਗਿਆ – ਪੰਥਕ ਆਗੂ

21

ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰਨ ਵਾਲੇ ਫਿਰਕੂ ਹਿੰਦੂਤਵੀਆਂ ‘ਤੇ ਕਾਰਵਾਈ ਕਿਉਂ ਨਹੀਂ ?

ਅੰਮ੍ਰਿਤਸਰ, 2 ਜਨਵਰੀ (ਹਰਮੇਲ ਸਿੰਘ ਹੁੰਦਲ) ਪਟਿਆਲਾ ਪੁਲਿਸ ਵੱਲੋਂ ਸਿੱਖ ਨੌਜਵਾਨ ਜਗਮੀਤ ਸਿੰਘ, ਰਵਿੰਦਰ ਸਿੰਘ ਅਤੇ ਬੀਬੀ ਜਸਬੀਰ ਕੌਰ ਨੂੰ ਖ਼ਾਲਿਸਤਾਨ ਦਾ ਸ਼ਾਂਤਮਈ ਢੰਗ ਨਾਲ ਪ੍ਰਚਾਰ ਕਰਨ ਦੇ ਦੋਸ਼ ਹੇਠ ਦੇਸ਼ ਵਿਰੋਧੀ ਗਤੀਵਿਧੀਆ ਕਰਾਰ ਦਿੰਦਿਆਂ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦਾ ਹੁਣ ਰਿਮਾਂਡ ਚਲ ਰਿਹਾ ਹੈ। ਇਹਨਾਂ ਗ੍ਰਿਫਤਾਰੀਆਂ ਕਾਰਨ ਸਿੱਖਾਂ ਵਿੱਚ ਕਾਫ਼ੀ ਰੋਹ ਅਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਸਿੱਖ ਤਾਲਮੇਲ ਕਮੇਟੀ ਦੇ ਆਗੂ ਭਾਈ ਹਰਪ੍ਰੀਤ ਸਿੰਘ ਨੀਟੂ ਅਤੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਕੀ ਭਾਰਤ ਦੀ ਏਕਤਾ ਅਤੇ ਅਖੰਡਤਾ ਐਨੀ ਕਮਜ਼ੋਰ ਹੈ ਕਿ ਪੁਲਿਸ ਨੂੰ ਰਵਿੰਦਰ ਸਿੰਘ, ਜਗਮੀਤ ਸਿੰਘ ਤੇ ਉਸ ਦੇ ਮਾਤਾ ਜੀ ਜਸਵੀਰ ਕੌਰ ਤੋਂ ਖਤਰਾ ਪੈ ਹੋ ਗਿਆ ਹੈ। ਉਹਨਾਂ ਕਿਹਾ ਕਿ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਵਿੱਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਕਿਤੇ ਸੰਵਿਧਾਨ ਜਾਂ ਸਲ੍ਹਾਬੀਆਂ ਕਿਤਾਬਾਂ ਵਿੱਚ ਦਫ਼ਨ ਪਈ ਹੋਵੇਗੀ। ਜਦ ਕਿ ਅਸਲ ਵਿੱਚ ਇਹ ਤਾਂ ਗੁਨਾਹ ਮੰਨਿਆ ਜਾਂਦਾ ਹੈ ਤੇ ਸਜ਼ਾ ਸਿੱਧੀ ਜੇਲ੍ਹ ਹੈ ਅਤੇ ਦੂਜੇ ਪਾਸੇ ਮੁਕੱਦਮਾ ਤੁਰਨ ‘ਤੇ ਦੋਸ਼ ਸਾਬਤ ਹੋਣ ਤੋਂ ਪਹਿਲਾਂ ਹੀ ਰਾਸ਼ਟਰੀ ਅਖ਼ਬਾਰਾਂ ਸਿੱਖਾਂ ਨੂੰ ‘ਖ਼ਤਰਨਾਕ ਦਹਿਸ਼ਤਗਰਦ’ ਲਿਖ ਦਿੰਦੀਆਂ ਹਨ। ਉਹਨਾਂ ਕਿਹਾ ਕਿ ਜਗਮੀਤ ਸਿੰਘ ਉੱਤੇ ਮੁਕੱਦਮਾ ਦਰਜ ਕਰਨ ਵਾਲਿਆਂ ਪੁਲਸੀਆਂ ਵਿੱਚ ਜੇ ਜਰਅਤ ਹੈ ਤਾਂ ਉਹਨਾਂ ਨੂੰ ਹਰਿਦੁਆਰ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਤੇ ਹਿੰਦੂ ਰਾਸ਼ਟਰ ਬਣਾਉਣ ਲਈ ਹਥਿਆਰਬੰਦ ਹੋਣ ਸਮੇਤ ਹੋਰ ਭੜਕਾਊ ਤਕਰੀਰਾਂ ਕਰਨ ਵਾਲੇ ਹਿੰਦੂਆਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇ ਹਿੰਦੂਆਂ ਨੂੰ ਹਿੰਦੂ ਧਰਮ ਅਤੇ ਸੱਭਿਆਚਾਰ ਦੇ ਵਧਣ ਫੁੱਲਣ ਲਈ ਹਿੰਦੁਸਤਾਨ ਚਾਹੀਦਾ ਸੀ ਅਤੇ ਮੁਸਲਮਾਨਾਂ ਨੂੰ ‘ਪਾਕਿਸਤਾਨ’ ਚਾਹੀਦਾ ਤਾਂ ਫੇਰ ਜੇ ਸਿੱਖਾਂ ਨੂੰ ਅੱਜ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਤਸੱਲੀ ਬਖਸ਼ ਪ੍ਰਫੁੱਲਿਤ ਕਰਨ ਲਈ ਖਾਲਿਸਤਾਨ, ਖਾਲਸ ਰਾਜ ਲੋੜੀਂਦਾ ਜਾਪ ਰਿਹਾ ਹੈ ਤਾਂ ਇਸ ਵਿੱਚ ਗਲਤ ਕੀ ਹੈ ? ਉਹਨਾਂ ਕਿਹਾ ਕਿ 1947 ਵਿੱਚ ਸਿੱਖ ਇਸ ਉਮੀਦ ਤੇ ਤਾਂ ਭਾਰਤੀ ਸੰਘ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਸਨ ਹੋਏ ਕਿ ਭਵਿੱਖ ਵਿੱਚ ਉਹਨਾਂ ਦੇ ਵਧਣ-ਫੁੱਲਣ ਅਤੇ ਬੋਲਣ ਦੇ ਹੱਕ, ਨਜਾਇਜ ਜਾਂ ਕਨੂੰਨਣ, ਖੋਹ ਲਏ ਜਾਣਗੇ। ਉਹਨਾਂ ਕਿਹਾ ਕਿ ਯੂ ਐਨ ਓ, ਭਾਰਤੀ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਸ਼ਾਂਤਮਈ ਢੰਗ ਅਤੇ ਲੋਕਤੰਤਰਿਕ ਪ੍ਰਕਿਰਿਆ ਨਾਲ਼ ਆਪਣੀ ਗੱਲ ਰੱਖਣ ਅਤੇ ਮਨਵਾਉਣ ਲਈ ਉਪਰਾਲੇ ਕਰਨ ਦੇ ਸਾਰੇ ਹੱਕ ਹਨ। ਸ਼ਾਂਤਮਈ ਢੰਗ ਨਾਲ਼ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਅਧਿਕਾਰ ਸਭ ਕੋਲ ਹੈ। ਉਹਨਾਂ ਕਿਹਾ ਕਿ ਐਥੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਪ੍ਰਚਾਰ ਹਰ ਰੋਜ ਹੁੰਦਾ ਹੈ, ਉਹਨਾਂ ਤੇ ਤਾਂ ਕੋਈ ਦੇਸ਼ ਧ੍ਰੋਹ ਦਾ ਪਰਚਾ ਨਹੀਂ ਹੁੰਦਾ, ਇਸੇ ਤਰ੍ਹਾਂ ਖਾਲਿਸਤਾਨ ਬਣਾਉਣ ਦੀ ਗੱਲ ਵੀ ਜਾਇਜ ਹੈ ਤੇ ਸਾਡਾ ਹੱਕ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?