ਭੋਗਪੁਰ 2 ਜਨਵਰੀ (ਸੁੱਖਵਿੰਦਰ ਜੰਡੀਰ)
ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ ਦੀ ਯਾਦ ‘ਚ ਤੇ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪਿੰਡ ਪੂਬੋਵਾਲ ਹਿਮਾਚਲ ਪ੍ਰਦੇਸ਼ ਜਿਲ੍ਹਾ ਊਨਾ ਦੀ ਸਮੂਹ ਸੰਗਤ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਪਿੰਕੂ ਨੇ ਕਿਹਾ ਕਿ ਪੋਹ ਦਾ ਮਹੀਨਾ ਸਿੱਖ ਕੌਮ ਲਈ ਬੜਾ ਕੁਰਬਾਨੀ ਭਰਿਆ ਮਹੀਨਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਿਨਾਂ ਵਿੱਚ ਜਸ਼ਨਾਂ ਤੇ ਸ਼ਗਨਾਂ ਤੋਂ ਪਰਹੇਜ ਕਰਕੇ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ।
ਇਸ ਮੌਕੇ ਅਰਜਨ ਸਿੰਘ,ਅਮਰਜੀਤ ਸਿੰਘ,ਸੋਹਣ ਸਿੰਘ , ਅਵਤਾਰ ਸਿੰਘ,ਪ੍ਰਦੀਪ ਸਿੰਘ,ਦੀਪਾ,ਰੇਸ਼ਮ ਸਿੰਘ,ਗੁਰਪ੍ਰੀਤ ਸਿੰਘ,ਜੀਤੀ,ਸਾਬੀ,ਜੋਤੂ,ਅਮਨ,ਜੱਸਾ,ਇੰਦੂ, ਇੰਦਰਜੀਤ,ਬਲਜਿੰਦਰ,ਹਰਦੀਪ ਸਿੰਘ,ਬਲਵਿੰਦਰ ਸਿੰਘ,ਹਰਸ਼,ਹੀਰਾ ਲਾਲ,ਕਾਕੂ,ਮਨਜੀਤ ਸਿੰਘ,ਗੁਰਮੁਖ ਸਿੰਘ,ਪਰਮ ਜੋਤ ਸਿੰਘ ਹਰਮਨ ਅਤੇ ਪਿੰਡ ਪੂਬੋਵਾਲ ਦੀ ਸਮੂਹ ਸੰਗਤ ਹਾਜ਼ਰ ਸਨ।