ਜੁਗਿਆਲ 2 ਦਸੰਬਰ (ਸੁਖਵਿੰਦਰ ਜੰਡੀਰ) ਹਲਕਾ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਵੱਲੋਂ 20 ਪੰਚਾਇਤਾਂ 40 ਪਿੰਡਾਂ ਦੇ ਵਿੱਚ ਕ੍ਰਿਕਟ ਕਿੱਟਾਂ ਭੇਜੀਆਂ ਗਈਆਂ,ਤਾਂ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਕਰਸ਼ਿਤ ਹੋਣ।ਪੰਜਾਬ ਟਰਾਂਸ ਬੋਰਡ ਚੇਅਰਮੈਨ ਪੁਨੀਤ ਪਿੰਟਾ ਨੇ ਆਪਣੇ ਨਿਵਾਸੀ ਸਥਾਨ ਵਿਚ ਸਰਪੰਚਾਂ ਅਤੇ ਖਿਡਾਰੀਆਂ ਨੂੰ ਕ੍ਰਿਕਟ ਕਿੱਟਾਂ ਭੇਜੀਆਂ ਗਈਆਂ ਚੇਅਰਮੈਨ ਪੁਨੀਤ ਪਿੰਟਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਹਰ ਰੈਲੀ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਭਾਗ ਲੈ ਕੇ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ।ਚੇਅਰਮੈਨ ਪੁਨੀਤ ਪਿੰਟਾ ਨੇ ਦੱਸਿਆ ਕਿ ਇਸ ਦੌਰਾਨ ਪੰਚਾਇਤਾਂ ਅਦਿਆਲ, ਜੁਗਿਆਲ,ਛੰਨੀ,ਜੈਨੀ,ਬੜੋਈ ਜੋਗੀਆ,ਰਾਣੀਪੁਰ ਉਪਰਲਾ,ਗੰਧਲਾ ਲਾਹਡੀ,ਬਡ਼ੋਈ ਉਪਰਲੀ,ਰਘੁਨਾਥ ਨਗਰ,ਕੈਲਾਸ਼ਪੁਰ,ਮੰਗਣੀ,ਘੋੋਅ,ਸ਼ਹਿਰ ਕੁੱਲੀਆਂ,ਹਲੇਡ ਡੰਡਵਾਲ,ਫੁੱਲਪਿਆਰਾ,ਡਡਵਾਂ ,ਡਡਵਾਂ ਝਿੱਕਲੀ,ਰਾਣੀਪੁਰ ਚੱਕ,ਰਾਜਪੁਰਾ ਆਦਿ ਥਾਵਾਂ ਤੇ ਕਿੱਟਾਂ ਭੇਜੀਆਂ ਗਈਆਂ।ਅਗਾਮੀ 30 ਦਿਨਾਂ ਵਿਚ 45 ਲੱਖ ਨਾਲ ਬਣਨ ਵਾਲੇ ਸਟੇਡੀਅਮ ਦਾ ਕੰਮ ਪੂਰਾ ਹੋ ਜਾਵੇਗਾ।ਪੁਨੀਤ ਪਿੰਟਾ ਨੇ ਦੱਸਿਆ ਕਿ ਸਟੇਡੀਅਮ ਦਾ 80 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਅਗਲੇ 30 ਦਿਨਾਂ ਵਿੱਚ ਪੂਰਾ ਹੋ ਜਾਵੇਗਾ।ਕ੍ਰਿਕਟ ਕਿੱਟਾਂ ਲੈਣ ਪਹੁੰਚੇ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਦੇਖਿਆ ਨੂੰ ਮਿਲਿਆ।ਸਰਪੰਚਾਂ ਨੇ ਕਿਹਾ ਕਿ ਪੁਨੀਤ ਪਿੰਟਾ ਆਪਣੇ ਹਲਕੇ ਦੇ ਸਾਰੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਨ ਮਨ ਨਾਲ ਸੇਵਾ ਨਿਭਾਅ ਰਹੇ ਹਨ ਸਾਰੇ ਇਲਾਕਾ ਵਾਸੀਆਂ ਨੇ ਪੁਨੀਤ ਪਿੰਟਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸਰਪੰਚ ਸੁਸ਼ਮਾ ਦੇਵੀ, ਬੱਬਲ ਠਾਕੁਰ ,ਪ੍ਰਵੀਨ ਕੁਮਾਰ, ਰਿਤੂ ਬਾਲਾ,ਚਰਨ ਦਾਸ,ਕੁਲਦੀਪ ਸਿੰਘ,ਸੋਨੂੰ,ਅੰਜੂ ਬਾਲਾ, ਸੰਸਾਰ ਚੰਦ,ਜਗਦੀਸ਼ ਰਾਜ ,ਕੁਲਦੀਪ ਸਿੰਘ ,ਮਹਿੰਦਰ ਸਿੰਘ, ਮੋਹਨ ਲਾਲ, ਸਤੀਸ਼ ਕੁਮਾਰ,ਲੇਖਰਾਜ,ਭੁਪਿੰਦਰ ਸਿੰਘ ਤਿਲਕ ਰਾਜ,ਸੋਨੂੰ,ਪ੍ਰੇਮਲਤਾ,ਰਿਸ਼ੂ ਪਠਾਣੀਆ,ਤਰਲੋਕ ਸਿੰਘ,ਮੰਜੂ ਮਹਿਰਾ ਆਦਿ ਸ਼ਾਮਲ ਸਨ।