Home » ਅੰਤਰਰਾਸ਼ਟਰੀ » 26 ਜਨਵਰੀ 2021 ਨੂੰ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਬਣਾਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ

26 ਜਨਵਰੀ 2021 ਨੂੰ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਬਣਾਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ

104 Views

ਪੰਜਾਬ ਵਿੱਚ ਚੱਲ ਰਹੇ ਸਿਆਸੀ ਝੱਖੜ ਵਿੱਚ, ਜਦੋਂ ਇਸ ਖਿੱਤੇ ਦੀ ਮੂਲ ਨੁਹਾਰ ਅਸਲਤ ਅਤੇ ਸੰਕਟ ਨੂੰ ਸਿਧਾਂਤਕ ਤੌਰ ਉੱਤੇ ਸੰਬੋਧਿਤ ਹੋਏ ਬਿਨਾਂ ਹੀ ਪੰਜਾਬ ਬਚਾਉਣ ਦੇ ਕਈ ਨਵੀਆ, ਪੁਰਾਈਆਂ ਸਿਆਸੀ ਪਾਰਟੀਆਂ ਵੱਲੋਂ ਦਮਗਜੇ ਮਾਰੇ ਜਾ ਰਹੇ ਹਨ, ਇਸ ਲਈ ਹੋਈ ਸੰਕਟਮਈ ਸਿਆਸੀ ਸਿਧਾਂਤਕ ਸਥਿਤੀ ਅੰਦਰ, ਬਾਪੂ ਹਰਦੀਪ ਸਿੰਘ ਡਿਬਡੱਬਾ ਅਤੇ ਪੰਜਾਬ ਦੇ ਸੁਹਿਰਦ ਸਿਆਸੀ ਸੂਝ ਅਤੇ ਸਮਰੱਥਾ ਰੱਖਣ ਵਾਲੇ ਨੌਜਵਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ( ਸ਼ਹੀਦਾਂ ) ਨਾਮੀ ਸਿਆਸੀ ਪਾਰਟੀ ਦਾ ਗਠਨ ਕੀਤਾ ਗਿਆ।

ਇਸ ਮੌਕੇ ਪ੍ਰੈੱਸ ਨੂੰ ਸੰਬੋਧਿਤ ਹੁੰਦੇ ਹੋਏ ਬਾਪੂ ਹਰਦੀਪ ਸਿੰਘ ਡਿਬੜਿਬਾ ਨੇ ਕਿਹਾ ਕਿ ਇਸ ਮੁਲਕ ਦੀ 75 ਸਾਲਾ ਦੀ ਅਜ਼ਾਦੀ ਦੇ ਹੁਣ ਤੱਕ ਦੇ ਸਮੇਂ ਦੌਰਾਨ ਇਹ ਖਿੱਤਾ ਏਸ ਵਕਤ ਸਭ ਤੋਂ ਗੰਭੀਰ ਸਿਧਾਂਤਕ ਸਿਆਸੀ ਸੰਕਟ ਵਿੱਚ ਘਿਰ ਚੁੱਕਾ ਹੈ ਅਤੇ ਸੁਹਿਰਦ, ਸਮਰੱਥ ਸਿਆਸੀ ਅਗਵਾਈ ਤੋਂ ਸੱਖਣਾ ਹੈ ਕੇ ਲਾਵਾਰਸਾਂ ਵਰਗੀ ਸਥਿਤੀ ਦੇ ਵੱਸ ਪੈ ਗਿਆ ਹੈ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE