ਭੋਗਪੁਰ 2 ਜਨਵਰੀ (ਸੁਖਵਿੰਦਰ ਜੰਡੀਰ) ਹਲਕਾ ਆਦਮਪੁਰ ਆਪ ਦੇ ਉਮੀਦਵਾਰ ਜੀਤ ਲਾਲ ਭੱਟੀ ਨੇ ਆਦਮਪੁਰ ਚ ਦਫਤਰ ਦਾ ਉਦਘਾਟਨ ਕੀਤਾ, ਜੀਤ ਲਾਲ ਭੱਟੀ ਨੇ ਕਿਹਾ ਕੇ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ,ਅਤੇ ਲੋਕਾਂ ਦਾ ਪਿਆਰ ਮੇਰੀ ਜਿੱਤ ਤੈਹ ਕਰੇਗਾ,ਭੱਟੀ ਨੇ ਕਿਹਾ ਕਿ ਮੇਰਾ ਹਲਕਾ ਮੇਰੀ ਜਾਨ ਹੈ ਅਤੇ ਮੈਂ ਆਪਣੇ ਹਲਕੇ ਦੀ ਸਦਾ ਸੇਵਾ ਕਰਦਾ ਰਹਾਂਗਾ,ਇਸ ਮੌਕੇ ਤੇ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਰਾਜਵਿੰਦਰ ਕੋਰ ਅਤੇ ਸੁਭਾਸ਼ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਵੀ ਸ਼ਾਮਲ ਸਨ,ਜੀਤ ਲਾਲ ਭੱਟੀ ਨੇ ਕਿਹਾ ਕਿ ਆਦਮਪੁਰ ਹਲਕੇ ਦਾ ਵਿਕਾਸ ਨਹੀਂ ਕੀਤਾ ਗਿਆ, ਭੱਟੀ ਨੇ ਕਿਹਾ ਕਿ ਸੀਵਰੇਜ ਵਾਸਤੇ ਗਰਾਂਟਾਂ ਮਿਲਦੀਆਂ ਰਹੀਆਂ ਉਨ੍ਹਾਂ ਕਿਹਾ ਪਤਾ ਨਹੀਂ ਅਧਿਕਾਰੀ ਕਿੱਥੇ ਲਗਾਉਂਦੇ ਰਹੇ, ਹਲਕੇ ਦੇ ਲੋਕ ਬਿਲਕ ਰਹੇ ਹਨ, ਮੁਹੱਲੇ ਘਰਾਂ ਘਰਾਂ ਦੇ ਵਿੱਚ ਗੰਦਗੀ ਫੈਲੀ ਹੋਈ ਹੈ, ਪਰ ਕਿਸੇ ਵੀ ਜ਼ੁੰਮੇਵਾਰ ਉੱਚ ਅਧਿਕਾਰੀਆਂ ਨੂੰ ਦਿਖਾਈ ਨਹੀਂ ਦਿੱਤੀ, ਭੱਟੀ ਨੇ ਕਿਹਾ ਕਿ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਲਕੇ ਦੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇ ਗਾ ਅਤੇ ਨਾਲ ਹੀ ਇੱਕ ਇੱਕ ਹਿਸਾਬ ਲਿਆ ਜਾਵੇਗਾ।
ਇਸ ਮੌਕੇ ਤੇ ਭੱਟੀ ਦੇ ਲਾਲ ਭਾਰੀ ਗਿੱਣਤੀ ਵਿਚ ਆਗੂ ਹਾਜ਼ਰ ਸਨ।