ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਕਿਹਾ ਕਿ ਹੁਣ ਤਕ ਸੂਬੇ ‘ਚ ਜੋ ਸਰਕਾਰ ਚੱਲ ਰਹੀ ਸੀ, ਉਹ ਮਾਫੀਆ ਦੀ ਹੀ ਸੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਇਕ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਹੇਰਾ-ਫੇਰੀ ਕੀਤੀ ਹੈ।
ਸਿੱਧੂ ਨੇ ਦਾਅਵਾ ਕੀਤਾ ਕਿ ਹੁਣ ਭਾਜਪਾ ਇਨ੍ਹਾਂ ਆਗੂਆਂ ‘ਤੇ ਦਬਾਅ ਬਣਾ ਰਹੀ ਹੈ। ਭਾਜਪਾ ਇਨ੍ਹਾਂ ਆਗੂਆਂ ਨੂੰ ਸਿਰਫ਼ ਇਕ ਹੀ ਗੱਲ ਕਹਿ ਰਹੀ ਹੈ ਕਿ ਜਿਸ ਵੀ ਵਿਧਾਇਕ ਜਾਂ ਮੰਤਰੀ ਨੇ ਚੋਰੀ ਕੀਤੀ ਹੈ, ਉਹ ਉਨ੍ਹਾਂ ਨਾਲ ਆਵੇ। ਸਿੱਧੂ ਨੇ ਕਿਹਾ ਕਿ ਭਾਜਪਾ ਨੇ ਜਲੰਧਰ ‘ਚ ਦਫ਼ਤਰ ਖੋਲ੍ਹਿਆ ਹੈ। ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ, ‘ਜਾਂ ਤਾਂ ਜਲੰਧਰ ਆ ਜਾਓ, ਨਹੀਂ ਤਾਂ ਅੰਦਰ ਕਰ ਦੇਵਾਂਗੇ।’
ਕਾਂਗਰਸ ਦੀ ਟਿਕਟ ‘ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੀ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਵੱਲੋਂ ਸਾਹਨੇਵਾਲ ‘ਚ ਕਰਵਾਏ ਗਏ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜ ਸਾਲਾਂ ਤੋਂ ਭਾਜਪਾ ਦਾ ਕੋਈ ਵੱਡਾ ਆਗੂ ਨਜ਼ਰ ਨਹੀਂ ਆਇਆ। ਹੁਣ ਭਾਜਪਾ ਈਡੀ (ਇਨਫੋਰਸਮੈਂਟ ਡਾਇਰੈਕਟਰ) ਅਤੇ ਏਜੰਸੀਆਂ ਦਾ ਡਰ ਦਿਖਾ ਰਹੀ ਹੈ। ਭਾਜਪਾ ਆਗੂ ਆਪਣੇ ਨਾਲ ਬਾਂਹ ਮਰੋੜਨ ਦੀ ਤਾਕਤ ਲੈ ਕੇ ਆਏ ਹਨ।
“ਸਿੱਧੂ ਨੂੰ ਲੈ ਕੇ ਵੱਡਾ ਝਗੜਾ: ਡਿਪਟੀ ਸੀਐੱਮ ਰੰਧਾਵਾ ਨੇ ਗ੍ਰਹਿ ਮੰਤਰਾਲੇ ਛੱਡਣ ਦੀ ਕੀਤੀ ਪੇਸ਼ਕਸ”
ਪੰਜਾਬ ‘ਚ ਮੁੱਖ ਮੰਤਰੀ ਨਵਜੋਤ ਸਿੱਧੂ ਦੇ ਭਾਸ਼ਣ ਨੂੰ ਲੈ ਕੇ ਕਾਂਗਰਸ ‘ਚ ਹੰਗਾਮਾ ਮਚ ਗਿਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਨਾ ਕਰਨ ‘ਤੇ ਸਿੱਧੂ ਆਪਣੀ ਸਰਕਾਰ ‘ਤੇ ਸਵਾਲ ਚੁੱਕ ਰਹੇ ਸਨ। ਹੁਣ ਉਨ੍ਹਾਂ ਦੇ ਬਿਆਨ ਤੋਂ ਤੰਗ ਆ ਕੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਗ੍ਰਹਿ ਮੰਤਰਾਲਾ ਛੱਡਣ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਜ਼ਿਆਦਾ ਦੁਵਿਧਾ ਵਿੱਚ ਹਨ। ਜਦੋਂ ਤੋਂ ਮੈਨੂੰ ਗ੍ਰਹਿ ਮੰਤਰਾਲਾ ਮਿਲਿਆ ਹੈ, ਸਿੱਧੂ ਨਰਾਜ਼ ਚੱਲ ਰਹੇ ਹਨ। ਇਸ ਲਈ ਉਹ ਇਸ ਨੂੰ ਛੱਡਣ ਲਈ ਤਿਆਰ ਹੈ।
ਇਸ ਤੋਂ ਪਹਿਲਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸਿੱਧੂ ਨੂੰ ਕਾਂਗਰਸ ਕਲਚਰ ਸਿੱਖਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਦਾ ਮਾਡਲ ਚੱਲੇਗਾ, ਸਿੱਧੂ ਮਾਡਲ ਨਹੀਂ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ‘ਮੈਂ’ ਸ਼ਬਦ ਨਹੀਂ, ਸੰਗਠਨ ਵੱਡਾ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਸਰਕਾਰ ‘ਚ ਮੰਤਰੀ ਰਾਣਾ ਗੁਰਜੀਤ ਵੀ ਸਿੱਧੂ ਦੇ ਰਵੱਈਏ ‘ਤੇ ਸਵਾਲ ਚੁੱਕ ਚੁੱਕੇ ਹਨ।
ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਡਰੱਗ ਕੇਸ ਦੀ ਕਾਰਵਾਈ ਕਾਨੂੰਨ ਮੁਤਾਬਕ ਹੋਈ ਹੈ। ਸਿੱਧੂ ਇਸ ਬਾਰੇ ਜੋ ਬਿਆਨ ਦੇ ਰਿਹਾ ਹੈ ਕਿ ਮੈਂ ਇਹ ਕਰਵਾਇਆ ਹੈ, ਉਹ ਬਦਲੇ ਦਾ ਸੁਨੇਹਾ ਦੇ ਰਿਹਾ ਹੈ। ਮੈਂ ਸਿੱਧੂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲਣ ਦਿਓ। ਮਜੀਠੀਆ ਨੂੰ ਗ੍ਰਿਫਤਾਰ ਨਾ ਕਰਨ ‘ਤੇ ਸਿੱਧੂ ਦੇ ਸਰਕਾਰ ‘ਤੇ ਹਮਲੇ ‘ਤੇ ਰੰਧਾਵਾ ਨੇ ਕਿਹਾ ਕਿ ਉਹ ਕਾਨੂੰਨ ਜੋ ਕਹੇਗਾ ਉਹੀ ਕਰੇਗਾ।
Author: Gurbhej Singh Anandpuri
ਮੁੱਖ ਸੰਪਾਦਕ