ਭੋਗਪੁਰ 3 ਜਨਵਰੀ (ਸੁਖਵਿੰਦਰ ਜੰਡੀਰ)
ਸ਼ਕਤੀ ਨਗਰ ਭੋਗਪੁਰ ਦੇ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੂਗਰ ਮਿੱਲ ਭੋਗਪੁਰ ਦੀ ਚਿੰਮਨੀ ਰਾਹੀਂ ਡਿੱਗ ਰਹੀ ਕਾਲਕ ਸਾਰੇ ਭੋਗਪੁਰ ਲਈ ਮੁਸੀਬਤ ਬਣੀ ਹੋਈ ਹੈ,ਉਨਾਂ ਕਿਹਾ ਕਿ ਉਹਨਾਂ ਨੇ ਆਪਣੀ ਕੋਠੀ ਨੂੰ ਨਵਾਂ ਪੇਂਟ ਕਰਵਾਇਆ ਸੀ ਅਤੇ ਮਿੱਲ ਦੀ ਬੇਅੰਤ ਡਿੱਗ ਰਹੀ ਕਾਲਖ਼ ਕਾਰਨ ਸਾਰਾ ਪੇਂਟ ਖਰਾਬ ਹੋ ਗਿਆ, ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਜਦ ਇਸ ਦੇ ਸੰਬੰਧ ਵਿੱਚ ਸ਼ੂਗਰ ਮਿੱਲ ਭੋਗਪੁਰ ਜੀ ਐੱਮ ਅਰੁਣ ਅੜੋੜਾ ਨਾਲ ਗੱਲਬਾਤ ਕਿੱਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਪਰੋਲਬਮ ਕਾਰਨ ਕਾਲਖ ਵਧੀ ਸੀ, ਜਦੋਂ ਮਿੱਲ ਨੂੰ ਬੰਦ ਕਰਕੇ ਦੁਆਰਾ ਚਲਾਇਆ ਜਾਂਦਾ ਹੈ ਤਾਂ ਪ੍ਰੋਬਲਮ ਆ ਜਾਂਦੀ ਹੈ ਉਨ੍ਹਾਂ ਕਿਹਾ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇਗਾ, ਇਸ ਦੇ ਨਾਲ ਹੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਮਿੱਲ ਨਜ਼ਦੀਕ ਮੋਗਾ ਮਾਧੋਪੁਰ ਨੂੰ ਜਾਣ ਵਾਲੀ ਸੜਕ ਦੇ ਉੱਪਰ ਗੰਨੇ ਦੀ ਮੈਲ ਡਿੱਗ ਜਾਂਦੀ ਹੈ ਅਤੇ ਰਾਹੀਆਂ ਨੂੰ ਮੁਸ਼ਕਲ ਆ ਰਹੀ ਹੈ ਇਸ ਦੇ ਸਬੰਧ ਵਿੱਚ ਜੀ ਐਮ ਸਾਹਿਬ ਨੇ ਉਸੇ ਵੇਲੇ ਹੀ ਇੰਚਾਰਜ ਨੂੰ ਬੁਲਾ ਕੇ ਮਸਲਾ ਹੱਲ ਕਰਨ ਲਈ ਕਿਹਾ।
Author: Gurbhej Singh Anandpuri
ਮੁੱਖ ਸੰਪਾਦਕ