” ਸਵਾ ਕਰੋੜ ਦੀ ਲਾਗਤ ਨਾਲ ਤਿਆਰ ਸੋਨੇ ਦੀ ਕਲਗੀ ਸੋਨੇ ਦਾ ਪਲੰਘ ਅਤੇ ਕਿਰਪਾਨ ਕਰ ਚੁੱਕੇ ਹਨ ਭੇਂਟ – ਜਥੇਦਾਰ ਰਣਜੀਤ ਸਿੰਘ”
“ਪਟਨਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਸਮਰਾ ਨੂੰ “ਅਨਿਨ ਸੇਵਕ” ਸਨਮਾਨ ਨਾਲ ਸਨਮਾਨਿਆ”
ਕਰਤਾਰਪੁਰ (ਕੁਲਦੀਪ ਸਿੰਘ ਵਾਲੀਆ )ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਸੰਚਾਲਕ ਡਾ ਗੁਰਵਿੰਦਰ ਸਿੰਘ ਸਮਰਾ ਨੇ ਬੇਸ਼ਕੀਮਤੀ ਹੀਰਿਆਂ ਨਾਲ ਜੜਿਆ ਹਾਰ ਅਤੇ ਤਿੰਨ ਫੁੱਟ ਲੰਬੀ ਸੋਨੇ ਦੀ ਕ੍ਰਿਪਾਨ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿੱਚ ਭੇਂਟ ਕੀਤੀ।
ਇਸ ਤੋਂ ਪਹਿਲਾਂ ਸੁਖ ਆਸਣ ਲਈ ਸੋਨੇ ਦੀ ਕਢਾਈ ਨਾਲ ਤਿਆਰ ਕੀਤੀ ਰਜਾਈ ਅਤੇ ਰੁਮਾਲਾ ਵੀ ਭੇਂਟ ਕੀਤਾ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗੌਹਰ ਏ ਮਸਕੀਨ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਡਾ ਗੁਰਵਿੰਦਰ ਸਿੰਘ ਸਮਰਾ ਵੱਲੋਂ ਤਖ਼ਤ ਸਾਹਿਬ ਵਿਖੇ ਭੇਂਟ ਕੀਤੀਆਂ ਕੀਮਤੀ ਵਸਤਾਂ ਵਿੱਚ ਤੇਰਾਂ ਸੌ ਬੇਸ਼ਕੀਮਤੀ ਹੀਰੇ ਨੀਲਮ ਪੰਨਾ ਪੁਖਰਾਜ ਨਾਲ ਤਿਆਰ ਕੀਤਾ ਹਾਰ ਭੇਂਟ ਕੀਤਾ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਵੇ ਗੁਰਦੁਆਰਾ ਕਮੇਟੀ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਸੋਹੀ ਅਤੇ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਡਾ ਸਮਰਾ ਨੇ ਕੁਝ ਦਿਨ ਪਹਿਲਾਂ ਸੋਨੇ ਦਾ ਪਲੰਘ ਅਤੇ ਸਵਾ ਕਰੋੜ ਦੀ ਲਾਗਤ ਨਾਲ ਬੇਸ਼ਕੀਮਤੀ ਹੀਰਿਆਂ ਨਾਲ ਜੜੀ ਸੋਨੇ ਦੀ ਕਲਗੀ ਭੇਟ ਕਰ ਚੁੱਕੇ ਹਨ।
ਇਸ ਸਬੰਧੀ ਡਾ ਗੁਰਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਬੇਸ਼ਕੀਮਤੀ ਵਸਤੂਆਂ ਦੀ ਸੇਵਾ ਗੁਰੂ ਸਾਹਿਬ ਨੇ ਉਨ੍ਹਾਂ ਕੋਲੋਂ ਆਪ ਲਈ ਹੈ।
ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗੌਹਰ ਏ ਮਸਕੀਨ ਗਿਆਨੀ ਰਣਜੀਤ ਸਿੰਘ ਨੇ ਡਾ ਗੁਰਵਿੰਦਰ ਸਿੰਘ ਸਮਰਾ ਅਤੇ ਉਨ੍ਹਾਂ ਦੇ ਪੁੱਤਰ ਹਰਮਨਬੀਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡਾ ਗੁਰਵਿੰਦਰ ਸਿੰਘ ਦੀ ਸੇਵਾ ਨੂੰ ਵੇਖਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਵੱਲੋਂ ਉਨ੍ਹਾਂ ਨੂੰ “ਅਨਿਨ ਸੇਵਕ” ਸਨਮਾਨ ਨਾਲ ਸਨਮਾਨਿਆ ਲਿਆ ਗਿਆ ।ਇਹ ਸਨਮਾਨ ਮਿਲਣ ਤੋਂ ਬਾਅਦ ਗੁਰਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਇਸ ਸਭ ਕੁਝ ਗੁਰੂ ਸਾਹਿਬ ਦੀ ਹੀ ਦੇਣ ਹੈ ।ਉਹ ਤਾਂ ਇਕ ਨਿਮਾਣਾ ਸਿੱਖ ਹੈ