“ਰਾਜੇਆਣਾ ਪਰਿਵਾਰ ਨੇ ਸਾਫ-ਸੁਥਰੀ ਸਿਆਸਤ ਕੀਤੀ – ਸੁਖਦੇਵ ਸਿੰਘ ਢੀਂਡਸਾ”
“ਜਗਤਾਰ ਸਿੰਘ ਰਾਜੇਆਣਾ ਨੂੰ ਸ਼੍ਰੋ;ਅ:ਦ: ਸੰਯੁਕਤ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ”
ਬਾਘਾਪੁਰਾਣਾ,4ਜਨਵਰੀ ( ਰਾਜਿੰਦਰ ਸਿੰਘ ਕੋਟਲਾ) ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਬਾਘਾਪੁਰਾਣਾ ਤੋਂ ਦੋ ਵਾਰ ਵਿਧਾਇਕ ਰਹੇ ਸਵ: ਸ: ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਅਤੇ ਅਕਾਲੀ ਸਰਕਾਰ ਵੇਲੇ ਪੰਜਾਬ ਜੈਨਕੋ ਦੇ ਚੇਅਰਮੈਨ ਰਹੇ ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਨੇ ਮਿੱਤਲ ਪੈਲੇਸ ਵਿਖੇ ਵੱਡਾ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪੱਲਾ ਫੜ ਲਿਅਾ ਹੈ ਜਿਨ੍ਹਾਂ ਨੂੰ ਸ਼ਾਮਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਿਸੇਸ਼ ਤੌਰ ‘ਤੇ ਰਾਜੇਆਣਾ ਪੈਲੇਸ ਵਿਖੇ ਪਹੁੰਚੇ।ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਖੁਸ਼ੀ ‘ਚ ਖੀਵੇ ਹੋਏ ਰਾਜੇਆਣਾ ਪਰਿਵਾਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਨ੍ਹਾਂ ਵੱਡਾ ਇਕੱਠ ਰਾਜੇਆਣਾ ਪਿਆਰ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਜਗਾਤਰ ਸਿੰਘ ਰਾਜੇਆਣਾ ਦੇ ਪਿਤਾ ਸਵ: ਸਾਧੂ ਸਿੰਘ ਰਾਜੇਆਣਾ ਨੇ ਲਗਭਗ ਤਿੰਨ ਦਹਾਕੇ ਹਲਕਾ ਬਾਘਾਪੁਰਾਣਾ ਦੀ ਨਿਰਵਾਰਥ ਸੇਵਾ ਕੀਤੀ ਅਤੇ ਹਲਕੇ ਦੇ ਲੋਕਾਂ ਨੇ 2 ਵਾਰੀ ਵਿਧਾਇਕ ਵੀ ਬਣਾਇਆ । ਉਨ੍ਹਾਂ ਕਿਹਾ ਕਿ ਸਵ:ਸਾਧੂ ਸਿੰਘ ਰਾਜੇਆਣਾ ਨੇ ਹਲਕਾ ਦੇ ਵੱਡੇ ਪ੍ਰਜੈਕਟ ਵੀ ਲਿਆਂਦੇ।ਉਨ੍ਹਾਂ ਜਗਤਾਰ ਸਿੰਘ ਰਾਜੇਆਣਾ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਹਲਕਾ ਨਿਯੁਕਤ ਵੀ ਕੀਤਾ।ਹਲਕਾ ਇੰਚਾਰਜ ਨਿਯੁਕਤ ਕਰਨ ‘ਤੇ ਪੰਡਾਲ ਤਾੜੀਆਂ ਨਾਲ ਗੂੰਝ ੳਠਿਆ । ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਦਲ ਦੇ ਜਨਰਲ ਸਕੱਤਰ ਮੱਖਣ ਸਿੰਘ ਨੰਗਲ, ਜਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਦੌਧਰ, ਨਿਧੜਕ ਸਿੰਘ ਬਰਾੜ ਅਤੇ ਯੂਥ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਤਲਵੰਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜੇਆਣਾ ਪਰਿਵਾਰ ਨੇ ਸਿਆਸਤ ਦੌਰਾਨ ਆਪਣੀ ਚਿੱਟੀ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਰਾਜੇਆਣਾ ਪਰਿਵਾਰ ਦੀ ਲੋਕਪਿ੍ਤਾ ਦਾ ਅੱਜ ਦਾ ਇਕੱਠ ਗਵਾਹ ਹੈ।ਜਗਤਾਰ ਸਿੰਘ ਰਾਜੇਆਣਾ ਨੇ ਸੁਖਦੇਵ ਸਿੰਘ ਢੀਂਡਸਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਧੰਨਵਾਦੀ ਹਨ ਸਿਰ ਦੇ ਤਾਜ ਆਪਣੇ ਵਰਕਰਾਂ ਦਾ ਜਿਨ੍ਹਾਂ ਨੇ ਖਰਾਬ ਮੌਸਮ ਅਤੇ ਛੋਟੇ ਜਿਹੇ ਸੱਦੇ ਤੇ ਇੰਨ੍ਹਾ ਵੱਡਾ ਇਕੱਠ ਕਰਕੇ ਦਰਸਾ ਦਿੱਤਾ ਕਿ ਲੋਕ ਰਾਜੇਆਣਾ ਪਰਿਵਾਰ ਨੂੰ ਅੱਜ ਵੀ ਉਨ੍ਹਾਂ ਹੀ ਪਿਆਰ ਕਰਦੇ ਹਨ। ਇਸ ਮੌਕੇ ‘ਤੇ ਅਮਰਜੀਤ ਸਿੰਘ ਬਰਾੜ ਲੰਗੇਆਣਾ ਆੜਤੀਆਂ, ਹਰਜੀਤ ਸਿੰਘ ਲੰਗੇਆਣਾ, ਅਵਤਾਰ ਸਿੰਘ ਰਾਜੇਆਣਾ, ਸਰਪੰਚ ਭੁਪਿੰਦਰ ਸਿੰਘ ਜੈਲਦਾਰ ਕੋਟਲਾ, ਨਿਰਮਲ ਸਿੰਘ ਜੈਲਦਾਰ, ਗੁਰਵਿੰਦਰ ਸਿੰਘ ਜੈਲਦਾਰ, ਗੁਰਪਰੀਤ ਸਿੰਘ ਜੈਲਦਾਰ, ਪਰਮਿੰਦਰ ਸਿੰਘ ਪਿੰਟੂ ਜੈਲਦਾਰ, ਵਿੰਦਰ ਸਿੰਘ ਕੋਟਲਾ ਮੈਬਰ, ਗੁਰਮੇਲ ਸਿੰਘ ਬਾਦਲ, ਭੋਲਾ ਸਿੰਘ ਜਰਨੇਟਰਾਂ ਵਾਲਾ, ਅਸ਼ੋਕ ਤਲਵਾੜ, ਪ੍ਰਦੀਪ ਤਲਵਾੜ, ਰਾਜਿੰਦਰ ਸਿੰਘ ਬੰਸੀ, ਬਨਾਰਸੀ ਦਾਸ ਕੱਕੜ, ਸ਼ਰਮਾ ਟਰੱਕ ਯੂਨੀਅਨ, ਵਿੱਕੀ ਪੀ ਏ,ਆਦਿ ਬੀਬੀਆਂ ਭਾਰੀ ਗਿਣਤੀ ‘ਚ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ