ਸਫਾਈ ਸੇਵਕ ਯੂਨੀਅਨ ਹੜਤਾਲ ਦੇ ਛੇਵੇਂ ਦਿਨ ਨਗਰ ਕੌਸਲ ਦਫਤਰ ਵਿਖੇ ਲਾਉਣ ਲੱਗੇ ਸੀ ਕੂੜੇ ਦੇ ਢੇਰ
ਬਾਘਾਪੁਰਾਣਾ,4 ਦਸੰਬਰ (ਰਾਜਿੰਦਰ ਸਿੰਘ ਕੋਟਲਾ): ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਵੱਲੋਂ ਨਗਰ ਕੌਸਲ ਵਿਖੇ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਨੂੰ ਅੱਜ ਛੇਵਾਂ ਦਿਨ ਹੋ ਗਿਆ ਸੀ ਜਿਸ ਕਰਕੇ ਅੱਜ ਸਫ਼ਾਈ ਸੇਵਕਾਂ ਵੱਲੋਂ ਕੂੜੇ ਦੀਆਂ ਟਰਾਲੀਆਂ ਭਰ ਕੇ ਨਗਰ ਕੌਂਸਲ ਦਫ਼ਤਰ ਅੱਗੇ ਢੇਰ ਲਾਉਣ ਜਾ ਰਹੇ ਸਨ ਜਿਸ ਦੀ ਭਿਣਕ ਵਿਧਾਇਕ ਦਰਸ਼ਨ ਸਿੰਘ ਬਰਾਡ਼ ਅਤੇ ਮੋਗਾ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਈ ਤਾਂ ਉਨ੍ਹਾਂ ਤੁਰੰਤ ਦਖ਼ਲ ਦਿੰਦਿਆਂ ਹੋਇਆਂ ਨਗਰ ਕੌਂਸਲ ਦਫਤਰ ਬਾਘਾਪੁਰਾਣਾ ਵਿਖੇ ਨਗਰ ਕੌਂਸਲ ਅਧਿਕਾਰੀਆ, ਕੌਂਸਲਰਾਂ ਦੀ ਪ੍ਰਧਾਨ ਅਨੂੰ ਮਿੱਤਲ ਦੀ ਅਗਵਾਈ ਵਿੱਚ ਇਕ ਅਮਰਜੈਂਸੀ ਮੀਟਿੰਗ ਬੁਲਾਈ ਗਈ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਹੋਏ ਨੋਟੀਫਿਕੇਸ਼ਨ ਦੇ ਆਧਾਰ ‘ਤੇ ਠੇਕੇ ‘ਤੇ ਕੰਮ ਕਰਦਿਆਂ ਕਰਮਚਾਰੀਆਂ ਨੂੰ ਕੰਟਟਰੈਕਟ ਬੇਸ ‘ਤੇ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ।ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਮੇਹਨਤਕਸ਼ ਲੋਕਾਂ ਦੀ ਲੜਾਈ ਉਹ ਹਮੇਸ਼ਾਂ ਮੂਹਰੇ ਹੋ ਕੇ ਲੜ੍ਹਦੇ ਆਏ ਹਨ ਅਤੇ ਲੜ੍ਹਦੇ ਰਹਿਣਗੇ। ਉਨ੍ਹਾਂ ਕਿਹਾ ਸਾਰੀ ਪ੍ਰਕਿਰਿਆ ਪੂਰੀ ਕਰਕੇ ਚੰਡੀਗ੍ਹੜ ਭੇਜ ਦਿੱਤੀ ਹੇੈ।ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਤਾਦੀਨ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਫ਼ਾਈ ਕਰਮਚਾਰੀ ਕੰਟਰੈਕਟ ‘ਤੇ ਹੋਣ ਦੀ ਮੰਗ ਕਰ ਹਨ ਕਿਉਂਕੀ ਇਹ ਪ੍ਰਕਿਰਿਆ ਸਾਰੇ ਪੰਜਾਬ ਵਿੱਚ ਲਗਪਗ ਪੂਰੀ ਹੋ ਚੁੱਕੀ ਹੈ ਪ੍ਰੰਤੂ ਮੋਗਾ ਜ਼ਿਲ੍ਹੇ ਅਧੀਨ ਆਉਂਦੀਅਾਂ ਨਗਰ ਕੌਂਸਲ ਪੰਚਾਇਤਾਂ ਵਿਚ ਕੋਈ ਸ਼ੁਰੂਆਤ ਤੱਕ ਨਹੀਂ ਕੀਤੀ ਗੲੀ ਜਦਕਿ ਪੰਜਾਬ ਸਰਕਾਰ ਸਖਤ ਹਦਾਇਤਾਂ ਕਰ ਚੁੱਕੀ ਹੈ ਕਿ ਠੇਕੇ ‘ਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕੰਟਰੈਕਟ ‘ਤੇ ਕੀਤਾ ਜਾਵੇ ਪ੍ਰੰਤੂ ਲੋਕਲ ਪ੍ਰਸ਼ਾਸਨ ਟਾਲ ਮਟੋਲ ਕਰ ਰਿਹਾ ਸੀ ਕਿ ਚੋਣ ਜਾਬਤਾ ਲੱਗ ਜਾਵੇ ਤੇ ਬਾਅਦ ‘ਚ ਪੱਲਾ ਝਾੜਿਆ ਜਾ ਸਕੇ।ਇਸ ਮੌਕੇ ਪ੍ਰਧਾਨ ਮਾਤਾਦੀਨ, ਸੈਕਟਰੀ ਸੋਭਰਾਜ ਵਾਈਸ ਪ੍ਰਧਾਨ, ਰਾਜ ਕੁਮਾਰ, ਮਦਨ ਸਿੰਘ ਨਟਵਰ, ਪ੍ਰੈੱਸ ਸਕੱਤਰ ਬੁੱਧ ਰਾਮ, ਦੀਨ ਦਿਆਲ, ਕਾਲਾਰਾਮ ਪੱਪੂ ਸਿੰਘ,ਰਣਜੀਤ ਕੁਮਾਰ,ਰਾਜ ਕੁਮਾਰ ਚੌਧਰੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ