ਸ਼ਾਹਪੁਰਕੰਡੀ 3 ਜਨਵਰੀ (ਸੁਖਵਿੰਦਰ ਜੰਡੀਰ) ਅਜਿਹਾ ਕਈ ਥਾਂਵਾਂ ‘ਤੇ ਦੇਖਣ ਨੂੰ ਮਿਲਦਾ ਹੈ ਜਿਥੇ ਵਰਤੋਂ ਵਿਚ ਨਾ ਹੋਣ ਕਾਰਨ ਕਈ ਸਰਕਾਰੀ ਇਮਾਰਤਾਂ ਖੰਡਰ ਹੋ ਜਾਂਦੀਆਂ ਹਨ ਜਾਂ ਫਿਰ ਸਾਂਭ ਸੰਭਾਲ ਨਾ ਹੋਣ ਕਾਰਨ ਇਮਾਰਤਾਂ ਦੀ ਹਾਲਤ ਖ਼ਸਤਾ ਹੋ ਜਾਂਦੀ ਹੈ ਅਜਿਹੀ ਹੀ ਹਾਲਤ ਰਣਜੀਤ ਸਾਗਰ ਡੈਮ ਦੀ ਜੁਗਿਆਲ ਕਾਲੋਨੀ ਦੀ ਹੋ ਰਹੀ ਹੈ ਜਿੱਥੇ ਸਾਂਭ ਸੰਭਾਲ ਨਾ ਹੋਣ ਕਾਰਨ ਰਣਜੀਤ ਸਾਗਰ ਡੈਮ ਦੀ ਜੁਗਿਆਲ ਕਾਲੋਨੀ ਦੇ ਸਰਕਾਰੀ ਮਕਾਨ ਖੰਡਰ ਦਾ ਰੂਪ ਧਾਰਨ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਜੋ ਕਦੀ ਮਿੰਨੀ ਚੰਡੀਗੜ੍ਹ ਦੇ ਨਾਂ ਨਾਲ ਜਾਣੀ ਜਾਂਦੀ ਸੀ ਅਤੇ ਜਿੱਥੇ ਲੋਕਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਉਪਲੱਬਧ ਸਨ ਜੁਗਿਆਲ ਕਲੋਨੀ ਦੇ ਇਹ ਸਰਕਾਰੀ ਮਕਾਨ ਬਾਹਰੋਂ ਆਉਣ ਵਾਲੇ ਲੋਕਾਂ ਲਈ ਇੱਕ ਆਕਰਸ਼ਣ ਦਾ ਕੇਂਦਰ ਬਣੇ ਰਹਿੰਦੇ ਸਨ ਪਰ ਅੱਜ ਇਸ ਜੁਗਿਆਲ ਕਲੋਨੀ ਦੇ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਹਰ ਪੱਖੋਂ ਸਾਫ਼ ਸੁਥਰੀ ਦਿਖਣ ਵਾਲੀ ਇਹ ਜੁਗਿਆਲ ਕਲੋਨੀ ਅੱਜ ਗੰਦਗੀ ਦਾ ਸ਼ਿਕਾਰ ਹੋ ਰਹੀ ਹੈ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਦੇ ਹੋਏ ਮੁਲਾਜ਼ਮ ਫਰੰਟ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਮਟੌਰ ਨੇ ਦੱਸਿਆ ਕਿ ਜੁਗਿਆਲ ਕਲੋਨੀ ਦੇ ਬਹੁਤ ਸਾਰੇ ਸਰਕਾਰੀ ਮਕਾਨ ਅੱਜ ਪੂਰੀ ਤਰ੍ਹਾਂ ਨਾਲ ਖੰਡਰ ਹੋ ਚੁੱਕੇ ਹਨ ਉਥੇ ਜੋ ਕੁਝ ਮਕਾਨਾਂ ਵਿੱਚ ਮੁਲਾਜ਼ਮ ਰਹਿ ਰਹੇ ਹਨ ਉਨ੍ਹਾਂ ਦੀ ਹਾਲਤ ਵੀ ਖ਼ਸਤਾ ਹੋ ਗਈ ਹੈ।
ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਜੁਗਿਆਲ ਕਲੋਨੀ ਦੇ ਇਨ੍ਹਾਂ ਸਰਕਾਰੀ ਮਕਾਨਾਂ ਨੂੰ ਲੀਜ਼ ਤੇ ਦੇ ਦਿੱਤਾ ਜਾਵੇ ਤਾਂ ਇਕ ਇਨ੍ਹਾਂ ਸਰਕਾਰੀ ਮਕਾਨਾਂ ਦੀ ਸਾਂਭ ਸੰਭਾਲ ਹੋਵੇਗੀ ਦੂਜਾ ਸਰਕਾਰ ਦੀ ਆਮਦਨੀ ਚ ਵੀ ਵਾਧਾ ਹੋਵੇਗਾ ਉਨ੍ਹਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪ੍ਰਸ਼ਾਸਨ ਇਨ੍ਹਾਂ ਸਰਕਾਰੀ ਮਕਾਨਾਂ ਨੂੰ ਲੀਜ਼ ਤੇ ਦੇਵੇ।
Author: Gurbhej Singh Anandpuri
ਮੁੱਖ ਸੰਪਾਦਕ