ਭੁਲੱਥ (ਤਾਜੀਮਨੂਰ ਕੌਰ) ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਪ੍ਰਾਪਤ ਕੀਤੀਆਂ ਦੀ ਯਾਦ ਨੂੰ ਤਾਜਾ ਕਰਦੀ ਸਵੇਰ ਸਭਾ ਕਰਵਾਈ ਗਈ। ਸਭਾ ਦੀ ਸ਼ੁਰੂਆਤ ਧਾਰਮਿਕ ਕਵਿਤਾ ‘ਚਮਕੌਰ ਗੜ੍ਹੀ ਦੀਆਂ ਕੰਧਾਂ ਧਾਹਾਂ ਮਾਰਦੀਆਂ’ ਨਾਲ ਕੀਤੀ ਗਈ।
ਇਸ ਉਪਰੰਤ ਬੱਚਿਆਂ ਵੱਲੋਂ ਕਵੀਸ਼ਰੀ ‘ਗਗਨ ਦਮਾਮਾ ਬਾਜਿਓ’ ਤੇ ਹੋਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਇਸਦੇ ਨਾਲ ਹੀ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਕੌਰ ਵੱਲੋਂ ਸਾਹਿਬਜਾਦਿਆਂ , ਮਾਤਾ ਗੁਜਰੀ ਜੀ ਅਤੇ ਸਿੰਘਾਂ ਸਿੰਘਣੀਆਂ ਵੱਲੋਂ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਇਤਿਹਾਸ ਸਰਵਣ ਕਰਵਾਇਆ ਗਿਆ। ਅੰਤ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਬੱਚਿਆਂ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣਨ ਅਤੇ ਹਮੇਸ਼ਾ ਬਾਣੀ ਅਤੇ ਬਾਣੇ ਜੁੜਨ ਲਈ ਪ੍ਰੇਰਿਤ ਕੀਤਾ। ਇਸ ਸਭਾ ਦਾ ਆਯੋਜਨ ਮੈਡਮ ਹਰਜੀਤ ਕੌਰ ਅਤੇ ਸਰਦਾਰ ਇੰਦਰਜੀਤ ਸਿੰਘ ਵੱਲੋਂ ਕੀਤਾ ਗਿਆ।