ਕਰਤਾਰਪੁਰ 4 ਜਨਵਰੀ (ਭੁਪਿੰਦਰ ਸਿੰਘ ਮਾਹੀ) ਸਾਹਿਬ ਏ ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਤੋਂ ਸਵੇਰੇ 5 ਵਜੇ ਪ੍ਰਭਾਤ ਫੇਰੀ ਅਰੰਭ ਕੀਤੀ ਗਈ। ਜਿਸਦਾ ਬੀਬੀ ਜਗਰੂਪ ਕੌਰ ਦੇ ਗ੍ਰਹਿ ਮੁਹੱਲਾ ਸੂਰੀਆਂ ਅਤੇ ਸ. ਸੁਰਿੰਦਰ ਸਿੰਘ ਹੁੰਝਣ ਯੂ ਕੇ ਨਿਵਾਸੀ ਦੇ ਗ੍ਰਹਿ ਮੁਹੱਲਾ ਖਲੀਫਾ ਗੇਟ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਤੇ ਪ੍ਰਭਾਤ ਫੇਰੀ ਦੇ ਸ਼ਬਦੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਪਣੇ ਘਰਾਂ ਵਿੱਚ ਸਮਾਗਮ ਰੱਖਣ ਵਾਲੇ ਸ਼ਰਧਾਲੂਆਂ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗ੍ਰਹਿ ਵਾਸੀਆਂ ਵੱਲੋਂ ਸੰਗਤਾਂ ਨੂੰ ਚਾਹ/ ਦੁੱਧ ਆਦਿ ਪਦਾਰਥਾਂ ਦਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਆ ਗਿਆ। ਇਸ ਪ੍ਰਭਾਤ ਫੇਰੀ ਦੀ ਸਮਾਪਤੀ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਕੀਤੀ ਗਈ।
ਇਸ ਮੌਕੇ ਤਜਿੰਦਰ ਸਿੰਘ ਖਾਲਸਾ ਪ੍ਰਧਾਨ, ਗੁਰਪ੍ਰੀਤ ਸਿੰਘ ਖਾਲਸਾ, ਗੁਰਦਿੱਤ ਸਿੰਘ, ਨਵਜੋਤ ਸਿੰਘ ਹੁੰਝਣ, ਭਾਈ ਦਰਸ਼ਨ ਸਿੰਘ, ਹਰਵਿੰਦਰ ਸਿੰਘ, ਗੁਰਬਖਸ਼ ਸਿੰਘ, ਅਮਨਜੋਤ ਸਿੰਘ, ਸਰਬਜੀਤ ਸਿੰਘ ਸਾਬੀ, ਤਜਿੰਦਰ ਸਿੰਘ ਮਾਨ, ਮਨਜੀਤ ਸਿੰਘ, ਸ਼ੇਰ ਸਿੰਘ ਨੰਦਰਾ, ਬਚਨ ਸਿੰਘ, ਜਸਪਾਲ ਸਿੰਘ ਰਾਜਾ, ਹਰਮਨ ਸਿੰਘ, ਜਸਕਰਨ ਸਿੰਘ, ਚਰਨਜੀਤ ਸਿੰਘ ਨਾਗੀ, ਮੱਖਣ ਸਿੰਘ, ਪੁਸ਼ਪਿੰਦਰ ਸਿੰਘ, ਰਣਦੀਪ ਸਿੰਘ, ਸੁਰਿੰਦਰ ਸਿੰਘ , ਤਨਵੀਰ ਸਿੰਘ, ਗੁਰਵੀਰ ਸਿੰਘ, ਕੌਂਸਲਰ ਮਨਜਿੰਦਰ ਕੌਰ, ਸ਼ਰਨ ਕੌਰ, ਮਨਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।