43 Views
ਚੰਡੀਗੜ੍ਹ, 5 ਜਨਵਰੀ, 2022 ( ਬਲਜੀਤ ਸਿੰਘ ਪਟਿਆਲਾ ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਉਨ੍ਹਾਂ ਦਾ ਰਾਹ ਰੋਕੇ ਜਾਣ ਅਤੇ ਫ਼ਿਰ ਉਨ੍ਹਾਂ ਵੱਲੋਂ ਬਿਨਾਂ ਕਿਸੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤਿਆਂ ਵਾਪਸੀ ਕਰਦੇ ਸਮੇਂ ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਕ ਬਹੁਤ ਮਹੱਤਵਪੂਰਨ ਗੱਲ ਆਖ਼ੀ ਗਈ।
ਖ਼ਬਰ ਏਜੰਸੀ ਏ.ਐਨ.ਆਈ.ਨੇ ਬਠਿੰਡਾ ਹਵਾਈ ਅੱਡੇ ’ਤੇ ਤਾਇਨਾਤ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਹੈ।
ਉਨ੍ਹਾਂ ਅਨੁਸਾਰ ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ, ‘ਅਪਨੇ ਸੀ.ਐਮ. ਕੋ ਥੈਂਕਸ ਕਹਿਣਾ, ਕਿ ਮੈਂ ਬਠਿੰਡਾ ਏਅਰਪੋਰਟ ਤਕ ਜ਼ਿੰਦਾ ਲੌਟ ਪਾਇਆ।’
Author: Gurbhej Singh Anandpuri
ਮੁੱਖ ਸੰਪਾਦਕ