ਬਾਘਾਪੁਰਾਣਾ 5 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਵਲੋਂ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ,ਔਰਤ ਵਿੰਗ ਦੇ ਛਿੰਦਰਪਾਲ ਕੌਰ ਰੋਡੇਖੁਰਦ, ਜਗਵਿੰਦਰ ਕੌਰ ਰਾਜਿਆਣਾ,ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਦੀ ਅਗਵਾਈ ਹੇਠ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਵਿੱਖੇ ਪੰਜਾਬ ਫੇਰੀ ਦੌਰਾਨ ਬਾਘਾਪੁਰਾਣਾ ਦੇ ਮੇਨ ਚੌਕ ਵਿੱਚ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਆਗੂਆ ਨੇ ਸੰਬੋਧਨ ਕਰਦਿਆ ਦੱਸਿਆ ਕਿ ਭਾਵੇਂ ਭਾਜਪਾ ਦੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਲੋਕ ਮਾਰੂ ਕਾਲੇ ਕਾਨੂੰਨ ਰੱਦ ਕਰ ਦਿੱਤੇ ਹਨ, ਪ੍ਰੰਤੂ ਅਜੇ ਵੀ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਬਾਕੀ ਹਨ। ਜਿਵੇਂ ਲਖੀਮਪੁਰ ਖੀਰੀ ਘਟਨਾ, ਕਰਜਾ ਮੁਆਫੀ,ਸਿਹਤ ਸਹੂਲਤਾਂ, ਬੇਰੁਜ਼ਗਾਰੀ, ਐਮ, ਐੱਸ ਪੀ ਆਦਿ ਕਈ ਮੰਗਾਂ ਹਨ, ਜਿੰਨਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਪੂਰਿਆ ਨਹੀ ਕੀਤਾ ਗਿਆ।ਆਗੂਆ ਨੇ ਦੱਸਿਆ ਕਿ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਲੋਕਾਂ ਦੀਆਂ ਸਹੂਲਤਾਂ ਲਈ ਨਹੀ ਸਗੋਂ ਇਹ ਇੱਕ ਚੋਣ ਪ੍ਰਚਾਰ ਤੇ ਵੋਟ ਲੋਟੂ ਸਟੰਟਬਾਜੀ ਹੈ। ਆਗੂਆ ਨੇ ਪੰਜਾਬ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਕਰੋਨਾ ਦੇ ਨਾਮ ਹੇਠ ਸਕੂਲ, ਕਾਲਜ ਵਿੱਦਿਅਕ ਅਦਾਰੇ ਬੰਦ ਕਰਨ ਦੇ ਅਤੇ ਸਿਨੇਮਾ ਹਾਲ, ਮਾਲ ਖੁੱਲੇ ਰੱਖਣ ਲਈ ਸੰਦੇਸ਼ ਜਾਰੀ ਕੀਤਾ ਹੈ ਅਤੇ ਸਾਮ ਪੰਜ ਵਜੇ ਤੋਂ ਲੈ ਕੇ ਸਵੇਰ ਸੱਤ ਵਜੇ ਤੱਕ ਨਾਈਟ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ, ਇਹ ਸਭ ਪੰਜਾਬ ਸਰਕਾਰ ਦੀਆਂ ਨਿਕਾਮੀਆ ਦਰਸਾਉਦੀਆਂ ਹਨ। ਆਗੂਆ ਨੇ ਚੰਨੀ ਸਰਕਾਰ ਵਲੋਂ ਸਕੂਲ, ਕਾਲਜ ਬੰਦ ਕਰਨ ਦੇ ਜੋ ਅਦੇਸ਼ ਜਾਰੀ ਕੀਤੇ ਹਨ, ਇਸ ਨਾਲ ਵਿਦਿਆਰਥੀਆ ਦੀ ਪੜਾਈ ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ।ਚੰਨੀ ਸਰਕਾਰ ਦੇ ਇਸ ਫੈਸਲੇ ਦੀ ਕਿਰਤੀ ਕਿਸਾਨ ਯੂਨੀਅਨ ਸਖਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ, ਅਤੇ ਮੁੱਖ ਮੰਤਰੀ ਚੰਨੀ ਨੂੰ ਸਕੂਲ, ਕਾਲਜ ਖੋਲੇ ਜਾਣ ਲਈ ਅਪੀਲ ਕਰਦੀ ਹੈ, ਤਾਂ ਜੋ ਵਿਦਿਆਰਥੀ ਵਰਗ ਦਾ ਭਵਿੱਖ ਸੁਰੱਖਿਅਤ ਰਹੇ। ਇਸ ਮੌਕੇ ਮੀਤ ਪ੍ਰਧਾਨ ਮੋਹਲਾ ਸਿੰਘ, ਲਖਵੀਰ ਸਿੰਘ, ਗੁਰਚਰਨ ਸਿੰਘ, ਕੇਵਲ ਸਿੰਘ, ਕੌਰਾ ਸਿੰਘ ਭੁਪਿੰਦਰ ਸਿੰਘ, ਬਿੰਦਰ ਸਿੰਘ, ਜਗਸੀਰ ਸਿੰਘ ਰੋਡੇ, ਅੰਗਰੇਜ ਸਿੰਘ, ਕੁਲਵੰਤ ਸਿੰਘ, ਜੀਤਾ ਨੰਬਰਦਾਰ, ਗੁਰਸੇਵਕ ਗੋਗੀ ਰਾਜਿਆਣਾ, ਨਿਰਮਲ ਨੱਥੂਵਾਲਾ,ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਨੰਬਰਦਾਰ, ਬਲਦੇਵ ਸਿੰਘ, ਸੁਖਜਿੰਦਰ ਸਿੰਘ, ਪ੍ਰਗਟ ਸਿੰਘ,ਸਕਤੀਮਾਨ, ਬਲਵਿੰਦਰ ਸਿੰਘ ਵੈਰੋਕੇ,ਬੱਬਲੀ ਰੋਡੇ, ਮਨਜੀਤ ਕੌਰ, ਅਮਰਜੀਤ ਕੌਰ, ਜਸਵੀਰ ਕੌਰ, ਜਸਵੰਤ ਕੌਰ, ਜਸਵਿੰਦਰ ਕੌਰ, ਹਰਵਿੰਦਰ ਕੌਰ ਆਦਿ ਕਿਸਾਨ ਔਰਤਾਂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ