ਜਿੰਮੀ ਸਾਬਕਾ ਸਰਪੰਚ ਦੀ ਪ੍ਰੇਰਨਾ ਸਦਕਾ ਮੌਜੂਦਾ ਕਾਂਗਰਸੀ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ
“ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਸਿਰੋਪੇ ਪਾ ਕੇ ਕੀਤਾ ਸ਼ਾਮਲ”
ਬਾਘਾਪੁਰਾਣਾ,05 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਹੀ ਵੱਖ-ਵੱਖ ਪਾਰਟੀਆਂ ਵੱਲੋਂ ਜੋਰ ਅਜਮਾਈ ਕੀਤੀ ਜਾ ਰਹੀ ਹੈ।ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਅਤੇ ਅਕਾਲੀ ਦਲ ਬਾਦਲ ਨੂੰ ਭਾਰੀ ਬਲ ਮਿਲਿਆ ਜਦ ਮੌਜੂਦਾ ਕਾਂਗਰਸੀ ਸਰਪੰਚ ਗੁਰਮੀਤ ਕੌਰ,ਪੰਚ ਜਸਪਾਲ ਸਿੰਘ,ਪੰਚ ਨਿਰਮਲ ਸਿੰਘ, ਅਤੇ ਮੰਗਲ ਸਿੰਘ ਨੇ ਸਾਬਕਾ ਸਰਪੰਚ ਜਿਮੀ ਗੱਜਣਵਾਲਾ ਦੀ ਪ੍ਰੇਰਨਾ ਸਦਕਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਦਾ ਪੱਲਾ ਫੜ੍ਹ ਲਿਆ ।ਜਿਨ੍ਹਾਂ ਨੂੰ ਅੱਜ ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਅਤੇ ਅਕਾਲੀ ਦਲ ਬਾਦਲ ‘ਚ ਸ਼ਾਮਲ ਕੀਤਾ। ਜੱਥੇਦਾਰ ਮਾਹਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਮੌਜੂਦਾ ਸਰਪੰਚ ਬੀਬੀ ਗੁਰਮੀਤ ਕੌਰ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜਿਆ ਹੈ ਜਿਨ੍ਹਾਂ ਨੂੰ ਉਹ ਜੀ ਅਇਆ ਆਖਦੇ ਹਨ ਅਤੇ ਇਨ੍ਹਾਂ ਆਗੂਆਂ ਨੂੰ ਵਿਸਵਾਸ਼ ਦੁਵਾਉਂਦੇ ਹਨ ਕਿ ਪਾਰਟੀ ‘ਚ ਉਨ੍ਹਾਂ ਨੂੰ ਹਰ ਮਾਨ -ਸਨਮਾਨ ਮਿਲੇਗਾ। ਜੱਥੇਦਾਰ ਮਾਹਲਾ ਨੇ ਸਾਬਕਾ ਸਰਪੰਚ ਜਿੰਮੀ ਗੱਜਣਵਾਲਾ ਦਾ ਵੀ ਵਿਸੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਮਲ ਹੋਣ ਵਾਲੇ ਸਾਥੀਆਂ ਨੂੰ ਅਕਾਲੀ ਦਲ ਬਾਦਲ ‘ਚ ਸਾਮਲ ਹੋਣ ਲਈ ਪ੍ਰੇਰਿਆ । ਸ਼ਾਮਲ ਹੋਣ ਵਾਲਿਆਂ ‘ਚ ਉਪਰੋਕਤ ਤੋਂ ਇਲਾਵਾ ਅਮਰੀਕ ਸਿੰਘ,ਸ਼ਿਕੰਦਰ ਸਿੰਘ, ਕਾਕੂ ਸਿੰਘ,ਕੌਰਾ ਸਿੰਘ,ਗੁੱਗਾ ਸਿੰਘ,ਮੌਲਾ ਸਿੰਘ,ਬਾਬੂ ਸਿੰਘ,ਕਾਲੀ ,ਕੁਲਦੀਪ ਸਿੰਘ,ਮੰਗਾ ਸਿੰਘ,ਰਾਜਾ ਸਿੰਘ,ਤਰਸੇਮ ਸਿੰਘ,ਕਸ਼ਮੀਰ ਸਿੰਘ,ਮੇਜਰ ਸਿੰਘ, ਹਰਨੇਕ ਸਿੰਘ,ਕਾਲਾ ਕੋਚ ਹਨ। ਇਸ ਮੌਕੇ ਜਗਮੋਹਨ ਸਿੰਘ ਕੌਮੀ ਯੂਥ ਆਗੂ ਸਰਬਜੀਤ ਸਿੰਘ ਮਾਹਲਾ, ਨਿਰਵੈਰ ਸਿੰਘ ਮਾਹਲਾ,ਵਰਿੰਦਰ ਸਿੰਘ ਮਾਹਲਾ, ਸੂਬੇਦਾਰ ਗੁਰਦੀਪ ਸਿੰਘ, ਇਕਬਾਲ ਸਿੰਘ ਪੰਚ, ਨਿਰਮਲ ਸਿੰਘ ਪੰਚ, ਜੰਗੀਰ ਸਿੰਘ ਪੰਚ,ਗੁਰਪ੍ਰੀਤ ਸਿੰਘ,ਨਿਰਭੇੈ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ ਮਾਹਲਾ, ਪ੍ਰਿਤਪਾਲ ਸਿੰਘ ਖੋਸਾ,ਪ੍ਰਦੀਪ ਸਿੰਘ, ਬਿੱਲੂ,ਰਾਜਾ ਲੇਲਣਾ, ਗੁਰਮੀਤ ਸਿੰਘ ਰਾਜਾ, ਦਰਸ਼ਨ ਸਿੰਘ,ਇੱਕਾ ਸਿੰਘ, ਕਾਲੀ, ਸੰਧੂ ਸਾਬ,ਠਾਣਾ ਸਿੰਘ, ਸੁਖਪਾਲ ਸਿੰਘ ਸੁਖਚੈਨ ਆਦਿ ਹਾਜਰ ਸਨ।