ਚੋਰਾਂ ਨੂੰ ਨਹੀਂ ਪੁਲਿਸ ਦਾ ਡਰ,
ਸ਼ਹਿਰ ਨਿਵਾਸੀਆਂ ਚ’ ਸਹਿਮ ਦਾ ਮਾਹੌਲ
ਬਾਘਾਪੁਰਾਣਾ,5 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਬਾਘਾ ਪੁਰਾਣਾ ਸ਼ਹਿਰ ਵਿਚ ਚੋਰੀਆਂ ਦਾ ਸਿਲਸਿਲਾ ਥੰਮਣ ਦਾ ਨਾਮ ਹੀ ਨਹੀਂ ਲੈ ਰਿਹਾ।ਬੀਤੀ ਮੰਗਲਵਾਰ- ਬੁੱਧਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵਲੋਂ ਚੱਨੂੰਵਾਲਾ ਰੋਡ ‘ਤੇ ਸਥਿਤ ਮਨਿਆਰੀ ਦੀ ਦੁਕਾਨ (ਟੋਨੀ ਦੀ ਹੱਟੀ) ‘ਤੇ ਅਣਪਛਾਤੇ ਚੋਰਾਂ ਵਲੋਂ ਨਗਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੁਕਾਨ ਮਾਲਕ ਰਮੇਸ਼ ਕੁਮਾਰ ਟੋਨੀ ਗੋਇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ੳੁਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ,ਜਦੋਂ ਸਵੇਰੇ ਆ ਕੇ ਆਪਣੀ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਦੇਖਿਆ ਕਿ ਗੱਲੇ ਖੁੱਲ੍ਹੇ ਪਏ ਸਨ,ਜਦੋਂ ਦੁਕਾਨ ਨੂੰ ਚੈੱਕ ਕੀਤਾ ਗਿਆ ਤਾਂ ਤੀਸਰੀ ਮੰਜ਼ਿਲ ਤੇ ਸਥਿਤ ਇਕ ਗੇਟ ਜੋ ਕਿ ਲੱਕੜ ਦਾ ਹੈ,ਨੂੰ ਭੰਨ ਕੇ ਚੋਰ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਗੱਲੇ ਵਿਚੋਂ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ।ਟੋਨੀ ਗੋਇਲ ਨੇ ਦੱਸਿਆ ਕਿ ਸ਼ਹਿਰ ‘ਚ ਕਰਫਿਊ ਲੱਗਾ ਅਤੇ ਪਹਿਰੇਦਾਰ ਹੋਣ ਦੇ ਬਾਵਜੂਦ ਵੀ ਚੋਰ ਚੋਰੀ ਕਰਨ ਵਿੱਚ ਸਫ਼ਲ ਰਹੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਪਿੰਡ ਨੱਥੋਕੇ ਵਿਖੇ ਨਕਾਬਪੋਸ਼ ਵਲੋਂ ਪੈਟਰੋਲ ਪੰਪ ਤੋਂ ਪਿਸਤੋਲ ਦੀ ਨੋਕ ‘ਤੇ ਪੈਸੇ ਲੁੱਟੇ ਗਏ ਸਨ,17 ਦਸੰਬਰ ਨੂੰ ਸ਼ਹਿਰ ਦੀ ਮੇਨ ਦਾਣਾ ਮੰਡੀ ਵਿਖੇ ਚੋਰਾਂ ਵਲੋਂ ਇੱਕ ਆੜ੍ਹਤ ਦੀ ਦੁਕਾਨ ਭੱਨ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, 29 ਦਸੰਬਰ ਨੂੰ ਮੋਗਾ ਰੋਡ ‘ਤੇ ਸਥਿਤ ਫਰਨੀਚਰ ਦੀ ਦੁਕਾਨ ਤੋਂ ਦੋ ਮੋਟਰਸਾਇਕਲ ਸਵਾਰਾਂ ਵਲੋਂ ਦਿਨ-ਦਿਹਾੜੇ ਦੁਕਾਨ ਚੋਂ 15000/- ਦੇ ਕਰੀਬ ਰੁਪੲੇ ਲੈ ਕੇ ਗਏ,ਦੁਕਾਨਦਾਰਾਂ ਵਲੋਂ ਐੱਸਐੱਸਪੀ ਮੋਗਾ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਪੁਲਿਸ ਦੀ ਸਖਤੀ ਤੇ ਗਸ਼ਤ ਵਧਾਈ ਜਾਵੇ ਅਤੇ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਦੇ ਸਿਲਸਿਲੇ ਨੂੰ ਰੋਕਿਆ ਜਾਵੇ ਅਤੇ ਹੋਈਆਂ ਚੋਰੀ ਦੀਅਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫਡ਼ਿਆ ਜਾਵੇ ਅਤੇ ਸ਼ਹਿਰ ਨਿਵਾਸੀ ਸਹਿਮ ਦੇ ਮਾਹੌਲ ਚੋਂ ਨਿਕਲ ਸਕਣ।
Author: Gurbhej Singh Anandpuri
ਮੁੱਖ ਸੰਪਾਦਕ