ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਮੱਲੇਆਣਾ ਵਿੱਖੇ ਅਖੰਡ ਪਾਠ ਦੇ ਭੋਗ ਪਾਏ

22

ਦਿੱਲੀ ਮੋਰਚੇ ਵਿੱਚ ਸ਼ਾਮਿਲ ਆਗੂਆਂ ਅਤੇ ਵਰਕਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ

ਬਾਘਾਪੁਰਾਣਾ/ਨਿਹਾਲ ਸਿੰਘ ਵਾਲਾ 5 ਜਨਵਰੀ ( ਰਾਜਿੰਦਰ ਸਿੰਘ ਕੋਟਲਾ) ਅੱਜ ਪਿੰਡ ਮੱਲੇਆਣਾ ਵਿੱਖੇ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਕਿਰਤੀ ਕਿਸਾਨ ਯੂਨੀਅਨ ਜੱਥੇਬੰਦੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਭੋਗ ਤੋਂ ਉਪਰੰਤ ਢਾਡੀ ਜੱਥੇ ਵਲੋਂ ਕਿਸਾਨ ਅੰਦੋਲਨ ਅਤੇ ਸਿੱਖ ਇਤਿਹਾਸ ਬਾਰੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਰਮਿੰਦਰ ਸਿੰਘ ਪਟਿਆਲਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਈ ਹੋਈ ਸੰਗਤ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਪ੍ਧਾਨ ਨੇ ਪਿੰਡ ਮੱਲੇਆਣਾ ਦੀ ਸਮੁੱਚੇ ਨਗਰ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ, ਉਨ੍ਹਾਂ ਕਿਹਾ ਇਸ ਪਿੰਡ ਦੀ ਟਰਾਲੀ ਸਾਡੇ ਜੱਥੇ ਨਾਲ 26 ਨਵੰਬਰ ਨੂੰ ਚੱਲੀ ਸੀ। ਅਤੇ ਸਾਰੀਆਂ ਰੋਕਾਂ ਤੋੜ ਦੇ ਹੋਏ ਸਾਡੇ ਨਾਲ ਸਿੰਘੂ ਬਾਡਰ ਪਹੁੰਚੇ ਸੀ।ਇਸ ਨਗਰ ਹਰ ਤਰ੍ਹਾਂ ਦੀ ਸੰਘਰਸ਼ ਵਿੱਚ ਮਦਦ ਕੀਤੀ।

ਿੌਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੋਂਗੋਵਾਲ,ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ, ਔਰਤ ਵਿੰਗ ਦੇ ਜਗਵਿੰਦਰ ਕੌਰ ਰਾਜਿਆਣਾ,ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਨੇ ਸੰਬੋਧਨ ਕੀਤਾ। ਆਗੂਆ ਨੇ ਸੰਬੋਧਨ ਕਰਦਿਆ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਆਉਂਦੀਆ ਵਿਧਾਨ ਸਭਾ ਚੋਣਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ ਹੈ। ਅਤੇ ਉਨ੍ਹਾਂ ਕਿਹਾ ਨਾ ਹੀ ਕਿਸੇ ਰਾਜਨੀਤਕ ਪਾਰਟੀਆ ਨੂੰ ਵੋਟ ਪਾਉਣਗੀਆ ਹਨ। ਬਲਕਿ ਕਿਸੇ ਨੂੰ ਵੋਟਾਂ ਨਹੀਂ ਪਾਉਣੀਆਂ ਜੋ ਵੀ ਚੋਣਾਂ ਵਿੱਚ ਹਿੱਸਾ ਲਵੇਗਾ। ਅੰਤ ਵਿੱਚ ਰਾਜਦੀਪ ਸਿੰਘ ਰਾਊਕੇ ਵੱਲੋਂ ਪਿੰਡ ਮੱਲੇਆਣਾ ਇਕਾਈ ਕਿਰਤੀ ਕਿਸਾਨ ਯੂਨੀਅਨ ਦੀ ਸਾਰੀ ਟੀਮ, ਸਮੂਹ ਨਗਰ ਨਿਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ੀ ਵੀਰਾਂ ਦਾ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਅਤੇ ਜਿੱਤ ਦੀ ਖੁਸ਼ੀ ਵਿੱਚ ਅਖੰਡ ਪਾਠ ਕਰਵਾਉਣ ਲਈ ਧੰਨਵਾਦ ਕੀਤਾ, ਅਤੇ ਵੱਖ ਵੱਖ ਪਿੰਡਾਂ ਤੋਂ ਆਏ ਜੱਥੇਬੰਦੀ ਦੇ ਆਗੂ ਅਤੇ ਕਾਰਕੁਨਾਂ ਦਾ ਪਿੰਡ ਮੱਲੇਆਣਾ ਪਹੁੰਚਣ ਤੇ ਧੰਨਵਾਦ ਕੀਤਾ।ਇਸ ਮੌਕੇ ਬਲਾਕ ਆਗੂ ਜਗਰੂਪ ਸਿੰਘ ਰਾਉਕੇ,ਔਰਤ ਵਿੰਗ ਛਿੰਦਰਪਾਲ ਕੌਰ ਰੋਡੇਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ , ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਧਾਨ ਬਲਕਰਨ ਸਿੰਘ, ਬੇਅੰਤ ਸਿੰਘ ਮੱਲੇਆਣਾ, ਸ਼ਿੰਦਰ ਸਿੰਘ, ਰਾਮਪਾਲ ਸਿੰਘ, ਵਿੱਕੀ, ਜੱਸੀ, ਕੇਵਲ ਸਿੰਘ, ਰੂਪ ਸਿੰਘ, ਰਾਜ ਸਿੰਘ, ਹਰਮੇਲ ਸਿੰਘ, ਜਸਪ੍ਰੀਤ ਸਿੰਘ, ਪ੍ਧਾਨ ਜਗਦੀਸ਼ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਮੱਲੇਆਣਾ,ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਬੀਬੀਆਂ, ਬਜ਼ੁਰਗ ਬੱਚੇ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?