ਪਿੰਡ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ ਪੂਰਾ
ਬਾਘਾ ਪੁਰਾਣਾ, 5 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਹਿਨਮਾਈ ਹੇਠ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਾਂਗਰਸ ਕਮੇਟੀ ਮੋਗਾ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਆਪਣੇ ਕਰ ਕਮਲਾਂ ਨਾਲ ਪਿੰਡ ਨੱਥੂਵਾਲਾ ਨਵਾਂ ਵਿਖੇ ਮੁੱਖੀ ਬਾਬਾ ਗਾਂਧੀ ਸਿੰਘ ਜੀ ਯਾਦਗਾਰੀ ਪਾਰਕ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਬੱਸ ਸਟੈਂਡ ਦਾ ਉਦਘਾਟਨ ਕੀਤਾ। ਪਿੰਡ ਦੇ ਸਰਪੰਚ ਬਲਦੇਵ ਕੌਰ ਪਤਨੀ ਜਸਵੀਰ ਸਿੰਘ ਸੀਰਾ ਬਰਾੜ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਾਂਗਰਸ ਕਮੇਟੀ ਮੋਗਾ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਹੀ ਹੇਠ ਹੀ ਉਨ੍ਹਾਂ ਦੇ ਪਿੰਡ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਵਿਕਾਸ ਦਾ ਮਸੀਹਾ ਦੱਸਦੇ ਹੋਏ ਕਿਹਾ ਕਿ ਜਦੋਂ ਹਲਕਾ ਬਾਘਾ ਪੁਰਾਣਾ ਦੀ ਕਮਾਂਡ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸੰਭਾਲੀ ਹੈ ਉਦੋਂ ਹੀ ਹਲਕਾ ਵਿਕਾਸ ਦੀ ਲੀਹ ’ਤੇ ਤੁਰਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇਕ ਮਨੋਰਥ ਹੈ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਪਿੰਡਾਂ ਵਿਚ ਰਹਿਣ ਵਾਲੇ ਲੋਕ ਸ਼ਹਿਰਾਂ ਵੱਲ ਨੂੰ ਨਾ ਭੱਜਣ ਅਤੇ ਉਨ੍ਹਾਂ ਨੂੰ ਹਰ ਇਕ ਚੀਜ ਪਿੰਡ ਵਿਚੋਂ ਹੀ ਮਿਲੇ। ਇਸ ਮੌਕੇ ਸਰਪੰਚ ਨੇ ਬਲਦੇਵ ਕੌਰ ਅਤੇ ਉਨ੍ਹਾਂ ਦੇ ਪਤੀ ਜਸਵੀਰ ਸਿੰਘ ਸੀਰਾ ਨੇ ਕਿਹਾ ਕਿ ਪਿੰਡ ਦੀ ਲੰਮੇ ਸਮੇਂ ਤੋਂ ਪਾਰਕ ਅਤੇ ਬੱਸ ਸਟੈਂਡ ਬਣਾਉਣ ਦੀ ਲੰਮੇ ਸਮੇਂ ਮੰਗ ਚੱਲਦੀ ਆ ਰਹੀ ਸੀ ਜਿਸ ਨੂੰ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੂਰਾ ਕਰ ਕੇ ਪਿੰਡ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਸਮੁੱਚੀ ਗ੍ਰਾਮ ਪੰਚਾਇਤ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪਿੰਡ ਨੱਥੂਵਾਲਾ ਨਵਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਜੇਕਰ ਪਿੰਡ ਨੂੰ ਹੋਰ ਵੀ ਗ੍ਰਾਂਟ ਦੀ ਜ਼ਰੂਰਤ ਹੈ ਤਾਂ ਵਿਧਾਇਕ ਦਰਸ਼ਨ ਸਿੰਘ ਬਰਾੜ ਉਨ੍ਹਾਂ ਨੂੰ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਗੇ ਅਤੇ ਉਨ੍ਹਾਂ ਸਰਪੰਚ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆ ਜਾ ਰਹੀਆਂ ਸਹੂੁਲਤਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਦੇ ਨਾਲ ਆ ਰਹੀਆਂ 2022 ਦੀਆਂ ਵਿਧਾਨ ਸਭਾ ਨੂੰ ਚੋਣਾਂ ਨੂੰ ਲੈ ਕੇ ਤਕੜੇ ਹੋ ਜਾਣ ਤਾਂ ਜੋ ਇਸ ਵਾਰ ਵੀ ਵਿਧਾਇਕ ਬਰਾੜ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ’ਤੇ ਚੜਾਇਆ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਕੌਰ , ਸੁਖਵਿੰਦਰ ਕੌਰ (ਸਾਰੇ ਪੰਚ), ਨਛੱਤਰ ਸਿੰਘ ਸੁਸਾਇਟੀ ਪ੍ਰਧਾਨ, ਨਰਿੰਦਰ ਪਾਲ ਸਿੰਘ ਸੁੱਖਾ ਪ੍ਰਧਾਨ ਸੀਨੀਅਰ ਕਾਂਗਰਸੀ ਆਗੂ,ਗੁਰਪ੍ਰੀਤ ਸਿੰਘ ਜੈਲਦਾਰ,ਬੂਟਾ ਸਿੰਘ ਬੀਡੀਪੀਓ,ਦਵਿੰਦਰ ਸਿੰਘ ਸੰਧੂ,ਦਵਿੰਦਰ ਸਿੰਘ ਸੰਧੂ ਐਸ ਡੀ ਓ,ਤਲਵਿੰਦਰ ਸਿੰਘ ਜੇਈ, ਮਨਪ੍ਰੀਤ ਸਿੰਘ ਸੈਕਟਰੀ ਤੋਂ ਇਲਾਵਾ ਇਸ ਮੌਕੇ ਪਿੰਡ ਵਾਸੀ ਵੀ ਹਾਜਰ ਸਨਸਨ।