ਭੋਗਪੁਰ 8 ਜਨਵਰੀ (ਸੁਖਵਿੰਦਰ ਜੰਡੀਰ)
ਪਿੰਡ ਸਰਿਸ਼ਤਪੁਰ ਸਮੂਹ ਸੰਗਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੂਰਬ ਦੇ ਸਬੰਧ ਚ 1ਜਨਵਰੀ ਤੋਂ ਪ੍ਰਭਾਤਫ਼ੇਰੀਆ ਅਰੰਭ ਸਨ ਜਿਨ੍ਹਾਂ ਦੀ ਸਮਾਪਤੀ ਅੱਜ ਨਿਰਵਿਘਨ ਅਨੁਸਾਰ ਹੋਈ, ਇਸ ਸ਼ੁੱਭ ਅਵਸਰ ਤੇ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਲਹਿੰਦੀ ਪੱਤੀ ਅਤੇ ਸ਼੍ਰੀ ਗੁਰੂ ਕਲਗੀਧਰ ਗੁਰਦੁਆਰਾ ਸਾਹਿਬ ਚੜੵਦੀ ਪੱਤੀ ਪਿੰਡ ਮਾਣਕ ਢੇਰੀ ਦੀਆਂ ਸਮੂਹ ਸੰਗਤਾਂ ਵੱਲੋਂ ਵੀ ਸਹਿਯੋਗ ਮਿਲਆ ਤੇ ਇਸ ਪ੍ਰਭਾਤ ਫ਼ੇਰੀ ਵਿੱਚ ਗਾਇਕ ਗਿੱਲ ਸਾਬ ਨੇ ਆਪਣੇ ਨਵੇਂ ਧਾਰਮਿਕ ਸ਼ਬਦਾਂ ਨਾਲ ਹਾਜ਼ਰੀ ਲਗਾਈ ਤੇ ਬਲਵਿੰਦਰ ਕੋਰ, ਗੁਰਜੋਤ ਕੌਰ,ਬਾਬਾ ਜੀਵਨ ਸਿੰਘ, ਪ੍ਰਵੀਨ,ਰਮਨ ਗਿੱਲ, ਸੰਨਦੀਪ ਕੋਰ, ਸਰਬਜੀਤ ਕੌਰ ਆਦਿ ਨੇ ਸੰਗਤਾਂ ਨੂੰ ਆਪਣੇ ਸ਼ਬਦਾਂ ਨਾਲ ਨਿਹਾਲ ਕੀਤਾ।
ਇਸ ਮੌਕੇ ਤੇ ਕਿਰਪਾਲ ਸਿੰਘ,ਬਲਵੀਰ ਸਿੰਘ,ਹੰਸ ਰਾਜ ਗਿੱਲ,ਲੱਭੀ,ਸ਼ੁਭਾਸ਼ ਰਾਮ, ਬੰਤ,ਮਨਪ੍ਰੀਤ ਕੌਰ,ਗੁਰਜੀਤ ਸੋਨੀ, ਧਰਮਵੀਰ ਧੰਮਾ, ਸਤਨਾਮ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਕਾਲਾ,ਅਨੂੰ, ਕੁਲਵਿੰਦਰ ਸਿੰਘ,ਪਰਮਜੀਤ ਕੋਰ,ਭੁਪਿੰਦਰ ਕੋਰ, ਜਸਵੀਰ ਕੋਰ, ਹਰਪ੍ਰੀਤ, ਕਮਲੇਸ਼, ਸਤਨਾਮ, ਨੀਲਮ,ਸ਼ਰਨੋ,ਕੁਲਵੰਤ ਕੌਰ, ਕੁਲਵੀਰ ਕੌਰ,ਕਰਨਜੀਤ,ਤਰਨਜੋਤ,ਲਛਮੀ,ਪਰਨੀਤ,ਗੁਰਕੀਰਤ,ਆਦਿ ਮੌਜੂਦ ਸਨ ਤੇ ਪਿੰਡ ਸਰਿਸ਼ਤਪੁਰ ਕਸਬਾ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਆਖੰਡ ਸਾਹਿਬ ਜੀ ਦੇ ਪਾਠ ਵੀ ਚੱਲ ਰਹੇ ਹਨ ਜਿਨ੍ਹਾਂ ਦੇ ਭੋਗ 9ਜਨਵਰੀ ਨੂੰ ਪਾਏ ਜਾਣਗੇ।