ਭੋਗਪੁਰ 8 ਜਨਵਰੀ(ਸੁਖਵਿੰਦਰ ਜੰਡੀਰ)
ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਪ੍ਰੋਡਿਊਸਰ ਨੀਲਮ ਰਾਣੀ ਅਤੇ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਧਾਰਮਿਕ ਪੇਸ਼ਕਸ਼ “ਗੁਰੂ ਮੇਰਾ” ਜੋ ਜਲਦ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਰਲੀਜ ਕੀਤਾ ਜਾਵੇਗਾ।ਇਸ ਧਾਰਮਿਕ ਟਰੈਕ ਨੂੰ ਗਾਇਆ ਹੈ ਸੁਪ੍ਰਸਿੱਧ ਲੇਖਿਕਾ ਅਤੇ ਸਿੰਗਰ ਨੀਰੂ ਜੱਸਲ ਨੇ।
ਇਸ ਧਾਰਮਿਕ ਟਰੈਕ ਨੂੰ ਲਿਖਿਆ ਹੈ ਵਰਲਡ ਫੇਮਸ ਗੀਤਕਾਰ ਹੈਪੀ ਡੱਲੀ ਨੇ ਅਤੇ ਜਿਸ ਨੂੰ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੇਆ ਹੈ ਵਾਲੀਬੁੱਡ ਮਿਊਜਕ ਡਾਇਰੈਕਟਰ ਸਾਬ ਸਿੰਘ ਨੇ ਅਤੇ ਪੋਸਟਰ ਦਾ ਡਿਜਾਇਨ ਮਨਦੀਪ ਕੇ ਬੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਨੀਸ਼ੂ ਕਸ਼ਅਪ ਵਲੋ ਕੀਤਾ ਗਿਆ ਹੈ।ਇਸ ਧਾਰਮਿਕ ਟਰੈਕ ਨੂੰ ਜਲਦੀ ਹੀ ਪੂਰੇ ਵਿਸ਼ਵ ਦੇ ਵਿਚ ਹੱਕ ਰਿਕਾਰਡਜ ਕੰਪਨੀ ਵੱਲੋ ਰਲੀਜ ਕੀਤਾ ਜਾਵੇਗਾ। ਪੂਰੀ ਟੀਮ ਨੂੰ ਆਸ ਤੇ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਇਸ ਵਾਰ ਵੀ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਤੇ ਪਿਆਰ ਮਿਲੇਗਾ।