ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਮੱਕਾ, ਸਿੱਖਾਂ ਦਾ ਦਿਲ ਅਤੇ ਜ਼ਿੰਦ-ਜਾਨ ਹੈ। ਜਦ ਜੂਨ 1984 ’ਚ ਪਾਪਣ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ-ਤੋਪਾਂ ਨਾਲ਼ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤਾਂ ਸਿੱਖਾਂ ਲਈ ਮਰਨਾ ਜਾਂ ਮਾਰਨਾ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਬਚਿਆ। ਹਿੰਦੁਸਤਾਨ ਨਾਲ਼ੋਂ ਸਿੱਖਾਂ ਦਾ ਰਿਸ਼ਤਾ ਹਮੇਸ਼ਾਂ ਲਈ ਟੁੱਟ ਚੁੱਕਾ ਸੀ ਤੇ ਖ਼ਾਲਿਸਤਾਨ ਦੀ ਨੀਂਹ ਵਿੱਚ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਤੇ ਬਾਬਾ ਥਾਹਰਾ ਸਿੰਘ ਦੇ ਲੱਗੇ ਸਿਰ ਹਰੇਕ ਸਿੱਖ ਨੂੰ ਕੌਮ ਦਾ ਆਲੀਸ਼ਾਨ ਮਹਿਲ ਬਣਾਉਣ ਲਈ ਵੰਗਾਰ ਰਹੇ ਸਨ। ਦੁਸ਼ਮਣ ਨੂੰ ਸਬਕ ਸਿਖਾਉਣਾ ਹਰੇਕ ਸਿੱਖ ਦਾ ਧਾਰਮਿਕ ਫ਼ਰਜ ਬਣ ਚੁੱਕਾ ਸੀ। ਸਰਬੱਤ ਖ਼ਾਲਸਾ ਵਿੱਚ ਚੁਣੀ ਪੰਥਕ ਕਮੇਟੀ ਵੱਲੋਂ ਖ਼ਾਲਿਸਤਾਨ ਦਾ ਐਲਾਨ ਹੁੰਦਿਆਂ ਸਾਰ ਹੀ ਜੰਗ ਦਾ ਬਿਗਲ ਵੱਜ ਗਿਆ ਤੇ ਫਿਰ ਘਰ-ਘਰ ਚਮਕੌਰ ਦੀ ਗੜ੍ਹੀ ਬਣ ਗਿਆ। ਗੁਰੂ ਕੇ ਲਾਲਾਂ ਨੇ ਭਾਰਤੀ ਫ਼ੋਰਸਾਂ ਵਿਰੁੱਧ ਲਹੂ-ਵਿੱਢਵੀਂ ਲੜਾਈ ਲੜੀ ਤੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਜਿਸ ’ਤੇ ਕੌਮ ਨੂੰ ਰਹਿੰਦੀ ਦੁਨੀਆਂ ਤਕ ਮਾਣ ਰਹੂ ਤੇ ਦੁਸ਼ਮਣ ਤਾਕਤਾਂ ਨੂੰ ਵੀ ਖ਼ਾਲਸੇ ਦੇ ਕਰਾਰੇ ਹੱਥ ਯਾਦ ਰਹਿਣਗੇ। ‘ਗੋਲ਼ੀ ਦਾ ਜਵਾਬ ਗੋਲ਼ੀ ਨਾਲ਼’ ਕਹਿਣ ਵਾਲ਼ੇ ਡੀ.ਜੀ.ਪੀ. ਜੂਲੀਓ ਫਰਾਂਸਿਸ ਰਿਬੈਰੋ ਵਰਗੇ ਜ਼ਾਲਮ ਵੀ ਆਪਣੀਆਂ ਨਾਸਾਂ ਭੰਨਾਅ ਕੇ ਇਥੋਂ ਭੱਜ ਨਿਕਲੇ ਤੇ ਸਿੰਘਾਂ ਨੇ ਗੋਬਿੰਦ ਰਾਮ ਵਰਗੇ ਦੁਸ਼ਟਾਂ ਦੇ ਵੀ ਬੰਬ ਨਾਲ਼ ਚੀਥੜੇ-ਚੀਥੜੇ ਉਡਾਅ ਦਿੱਤੇ। ਇਹ ਪੰਜਾਬ ਦੀ ਧਰਤੀ ਹੈ, ਗੁਰੂਆਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ, ਸਿੱਖਾਂ ਦਾ ਹੋਮਲੈਂਡ ਹੈ ਜਿਹੜਾ ਵੀ ਚੜ੍ਹ ਕੇ ਆਇਆ ਬਖ਼ਸ਼ਿਆ ਨਹੀਂ ਜਾਏਗਾ। ਇਥੇ ਕਣ-ਕਣ ’ਚ ਸ਼ਹੀਦਾਂ ਦਾ ਖ਼ੂਨ ਡੁੱਲ੍ਹਿਆ ਹੈ। ਇੱਕ ਵੀ ਪਿੰਡ ਐਸਾ ਨਹੀਂ ਹੋਣਾ ਜਿੱਥੇ ਕੋਈ ਸਿੰਘ ਨਾ ਸ਼ਹੀਦ ਹੋਇਆ ਹੋਵੇ। ਪੁਰਾਤਨ ਇਤਿਹਾਸ ਪੜ੍ਹ ਲਵੋ ਜਾਂ ਨਵੀਨ, ਸ਼ਹਾਦਤਾਂ ਦੀ ਕਤਾਰ ਬੜੀ ਲੰਮੀ ਹੈ ਇਸ ਦਾ ਕਦੇ ਅੰਤ ਨਹੀਂ ਹੋਣਾ। ਇਹ ਸ਼ਹਾਦਤ ਦਾ ਬੂਟਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦੇ ਕੇ ਲਾਇਆ ਸੀ ਜੋ ਇੱਕ ਵਿਸ਼ਾਲ ਦਰਖ਼ਤ ਬਣ ਕੇ ਆਪਣੀਆਂ ਜੜ੍ਹਾਂ ਪਾਤਾਲ ਤਕ ਖਿਲਾਰ ਚੁੱਕਾ ਹੈ ਤੇ ਸਰਬੱਤ ਦਾ ਭਲਾ ਲੋਚਦਾ ਹੈ। ਹੁਣ ਖ਼ਾਲਿਸਤਾਨ ਦਾ ਸੰਘਰਸ਼ ਵੀ ਦਬਾਇਆ ਜਾ ਮੁਕਾਇਆ ਨਹੀਂ ਜਾ ਸਕਦਾ, ਖ਼ਾਲਿਸਤਾਨ ਤਾਂ ਇੱਕ ਦਿਨ ਬਣ ਕੇ ਹੀ ਰਹੇਗਾ ਤੇ ਇਸ ਦੀ ਖ਼ੁਸ਼ਬੋ ਸਾਰਾ ਸੰਸਾਰ ਲਵੇਗਾ।
– ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ