ਅੰਮ੍ਰਿਤਸਰ 8 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) ਸਾਨੂੰ 1984 ਦੁਹਰਾਉਣ ਦੀ ਧਮਕੀ ਦੇਣ ਵਾਲ਼ਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਅਦ ‘ਚ ਜੁਝਾਰੂ ਸਿੰਘਾਂ ਨੇ ਹਥਿਆਰਬੰਦ ਹੋ ਕੇ ਤੁਹਾਨੂੰ ਦਸ ਸਾਲ ਵਖ਼ਤ ਪਾਈ ਰੱਖਿਆ ਸੀ। ਫਿਰ ਜਦੋਂ ਏ.ਕੇ. ਸੰਤਾਲੀ ਦੀਆਂ ਗੂੰਜਾਂ ਪੈਂਦੀਆਂ ਸਨ ਤਾਂ ਖੜਾਕਾ ਸੁਣਦੇ ਹੀ ਤੁਹਾਡੀਆਂ ਧੋਤੀਆਂ ਗਿੱਲੀਆਂ ਹੋ ਜਾਂਦੀਆਂ ਸੀ। ਇਹ ਸ਼ਬਦ ਪੂਰੇ ਰੋਹ ‘ਚ ਪ੍ਰਗਟਾਉਂਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਫਿਰ ਕਹਿੰਦੇ ਫਿਰੋਗੇ ਹਾਏ ਖਾੜਕੂ ਆ ਗਏ! ਬੱਬਰ ਆ ਗਏ! ਭਾਊ ਆ ਗਏ! ਮਰ ਗਏ! ਲੁੱਟ ਗਏ! ਬਚਾ ਲਓ! ਉਹਨਾਂ ਕਿਹਾ ਕਿ ਕੀ ਤੁਹਾਨੂੰ ਯਾਦ ਨਹੀਂ ਇੰਦਰਾ ਗਾਂਧੀ, ਜਨਰਲ ਵੈਦਿਆ, ਗੋਬਿੰਦ ਰਾਮ, ਲਲਿਤ ਮਾਕਨ, ਅਰਜਨ ਦਾਸ, ਹਰਬੰਸ ਲਾਲ ਖੰਨਾ, ਲਾਲਾ ਜਗਤ ਨਰਾਇਣ, ਛਿੱਬੂ ਥਾਣੇਦਾਰ, ਬੇਅੰਤਾ ਬੁੱਚੜ ਕਿਵੇਂ ਭੁੰਨਿਆ ਸੀ।
ਉਹਨਾਂ ਕਿਹਾ ਕਿ ਦਿੱਲੀ ਦਰਬਾਰ ਨੂੰ ਪੁੱਛ ਲਵੋ ਇਹ ਅੱਗ ਅਜੇ ਤੱਕ ਠੰਢੀ ਨਹੀਂ ਹੋਈ ਤੇ ਤੁਸੀਂ ਇਸ ਨੂੰ ਦੁਬਾਰਾ ਮਚਾਉਣ ਨੂੰ ਫਿਰਦੇ ਓ। ਸਿੱਖਾਂ ਨੂੰ ਸ਼ਾਂਤ ਰਹਿਣ ਦਿਓ ਤੇ ਸੁੱਖ ਦੀ ਰੋਟੀ ਖਾਣ ਦਿਓ। ਜਾਓ ਜਾ ਕੇ ਚੀਨ ਨਾਲ਼ ਪੰਗੇ ਲਓ ਜਿਹੜਾ ਦਿਨੋ-ਦਿਨ ਤੁਹਾਡੇ ਉੱਤੇ ਚੜ੍ਹਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੀਆਂ ਧਮਕੀਆਂ ਦੇ ਕੇ ਹੁਣ ਮਾਫ਼ੀਆਂ ਮੰਗਣ ਵਾਲ਼ੇ ਭਾਜਪਾਈਓ! ਲੱਕੜ ਵਿਚ ਗੱਡੀ ਮੇਖ ਪੁੱਟਣ ਮਗਰੋਂ ਦਾਗ ਰਹਿ ਜਾਂਦਾ ਹੈ, ਕਿਰਪਾਨ ਦਾ ਫੱਟ ਮਿਲ ਜਾਂਦਾ ਹੈ ਪਰ ਜੁਬਾਨ ਦਾ ਫੱਟ ਨਹੀਂ ਮਿਲਦਾ। ਕਾਂਗਰਸ ਵਾਂਗ ਤੁਸੀਂ ਵੀ ਸਿੱਖਾਂ ਵਿਰੁੱਧ ਜ਼ਹਿਰ ਘੋਲ ਦਿੱਤਾ ਹੈ ਅਸੀਂ ਇਸ ਨੂੰ ਹਰਗਿਜ਼ ਨਹੀਂ ਭੁੱਲਾਂਗੇ ਤੇ ਸਮਾਂ ਆਉਣ ‘ਤੇ ਤੁਹਾਨੂੰ ਕਰਾਰ ਜਵਾਬ ਦਿਆਂਗੇ।