ਮੋਗਾ/ਬਾਘਾਪੁਰਾਣਾ 8 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਅੱਜ ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਾਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਵਿਖੇ ਹੋਈ। ਜਿਸ ਵਿੱਚ ਸਮੁੱਚੇ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ। ਐਸੋਸੀਏਸ਼ਨ ਮੈਂਬਰਾ ਦੇ ਪਰਿਵਾਰਕ ਮੈਂਬਰਾ ਦੀ ਪਿਛਲੇ ਸਮੇਂ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਅਫਸੋਸ ਪ੍ਰਗਟ ਕੀਤਾ ਗਿਆ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ।ਸਾਲ 2022 ਦੀ ਤਿਆਰ ਕਰਵਾਈ ਗਈ ਡਾਇਰੀ ਸਮੇਤ ਟੈਲੀਫੋਨ ਡਾਇਰੈਕਟਰੀ ਮੀਟਿੰਗ ਦੌਰਾਨ ਰਲੀਜ਼ ਕੀਤੀ ਗਈ ਤੇ ਐਸੋਸੀਏਸ਼ਨ ਮੈਂਬਰਾ ਨੂੰ ਵੰਡੀ ਗਈ। ਡਾਇਰੀ ਵਿੱਚ ਐਸੋਸੀਏਸ਼ਨ ਮੈਂਬਰਾ ਤੋ ਇਲਾਵਾ ਪੰਜਾਬ ਦੇ ਦੂਸਰੇ ਜਿਲ੍ਹਿਆਂ ਦੇ ਰਿਟਾਇਰਡ ਐਸੋਸੀਏਸ਼ਨ ਪ੍ਰਧਾਨਾ ਸਮੇਤ ਹੋਰ ਰਿਟਾਇਰਡ ਪਟਵਾਰੀਆ, ਕਾਨੂੰਨਗੋਆ ਦੇ ਸੰਪਰਕ ਨੰਬਰ, ਜਿਲ੍ਹਾ ਪ੍ਸ਼ਾਸਨ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸਟਾਫ, ਜਿਲ੍ਹੇ ਦੇ ਮੌਜੂਦਾ ਪਟਵਾਰੀਆ, ਕਾਨੂੰਨਗੋਆ ਦੇ ਮੁਬਾਇਲ ਨੰਬਰ, ਮਹੱਤਵਪੂਰਨ ਦਫ਼ਤਰਾ ਦੇ ਸੰਪਰਕ ਨੰਬਰ ਅਤੇ ਜਿਲ੍ਹੇ ਦੇ ਪੱਤਰਕਾਰਾਂ ਸਮੇਤ ਇਲੈਕਟ੍ਰਾਨਿਕ ਮੀਡੀਆ ਦੇ ਮੋਬਾਇਲ ਨੰਬਰ ਡਾਇਰੀ ਵਿੱਚ ਦਰਜ ਕੀਤੇ ਗਏ ਹਨ। ਇਹ ਡਾਇਰੀ ਵੱਖ-ਵੱਖ ਦਫ਼ਤਰਾ,ਅਦਾਰਿਆ ਨਾਲ ਸੰਪਰਕ ਕਰਨ ਵਿੱਚ ਸਹਾਇਕ ਹੋਵੇਗੀ।ਇਸ ਵਿੱਚ ਰਿਟਾਇਰਡ ਸਾਥੀਆ ਦੀ ਐਸੋਸੀਏਸ਼ਨ ਹੋਦ ਵਿੱਚ ਲਿਆਉਣ ਦੇ ਕਾਰਨਾ ਤੋ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆ ਕੀਤੇ ਸੰਘਰਸ਼ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ।ਐਸੋਸੀਏਸ਼ਨ ਮੈਂਬਰਾ ਨਾਲ ਅਧਿਕਾਰੀਆ ਵੱਲੋ ਕੀਤੇ ਵਰਤਾਰੇ ਤੇ ਐਸੋਸੀਏਸ਼ਨ ਵੱਲੋ ਉਨ੍ਹਾਂ ਦੇ ਤੋੜੇ ਹੰਕਾਰ ਤੇ ਆਪਣੀ ਇਕਜੁੱਟਤਾ ਦਾ ਕਰਾਇਆ ਅਹਿਸਾਸ ਵੀ ਵੇਰਵੇ ਸਹਿਤ ਦਰਜ ਹੈ। ਮੋਗਾ ਜਿਲ੍ਹੇ ਦੀ ਪਟਵਾਰ ਕਾਨੂੰਨਗੋ ਦਾ ਇਤਿਹਾਸ ਸੰਘਰਸ਼ ਮਈ ਰਿਹਾ ਹੋਣ ਕਰਕੇ ਰਿਟਾਇਰਡ ਰੈਵੀਨਿਊ ਕਾਨੂੰਨਗੋਆ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕਰਨਾ ਪਿਆ ਹੈ ਕਿਉਂਕਿ ਰਿਟਾਇਰਡ ਸਾਥੀਆ ਨੂੰ ਮਾਲ ਵਿਭਾਗ ਦੇ ਦਫ਼ਤਰਾ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ। ਹੁਣ ਐਸੋਸੀਏਸ਼ਨ ਰਿਟਾਇਰਡ ਸਾਥੀਆ ਨਾਲ ਕਿਸੇ ਵੀ ਕਿਸਮ ਦੇ ਹੋਣ ਵਾਲੇ ਅਨਿਆਏ ਬਰਖਿਲਾਫ ਡੱਟਕੇ ਖੜਦੀ ਹੈ ਤੇ ਅਨਿਆਏ ਕਰਨ ਵਾਲੇ ਨਾਲ ਆਪਣੇ ਢੰਗ ਤਰੀਕੇ ਨਾਲ ਨਿਪਟਦੀ ਹੈ। ਇਹ ਡਾਇਰੀਆ ਵੱਖ-ਵੱਖ ਦਫ਼ਤਰਾ ਦੇ ਮੁਖੀਆ ਸਮੇਤ ਹੋਰ ਅਦਾਰਿਆ ਨੂੰ ਉਨ੍ਹਾ ਦੀ ਸਹੂਲਤ ਲਈ ਵੀ ਦਿੱਤੀਆ ਜਾ ਸਕਦੀਆ ਹਨ। ਮੀਟਿੰਗ ਦੌਰਾਨ ਨਿਰਮਲ ਸਿੰਘ ਜਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਵੱਲੋ ਸਵਰਨ ਸਿੰਘ ਬਰਾੜ ਨੂੰ ਬੋਲੀ ਗਈ ਮੰਦੀ ਭਾਸ਼ਾ ਦੀ ਨਿਖੇਧੀ ਕੀਤੀ ਗਈ ਤੇ ਉਸਦੇ ਬਰਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਕੇ ਕਾਰਵਾਈ ਕਰਨ ਦੇ ਅਧਿਕਾਰ ਜਿਲ੍ਹਾ ਵਰਕਿੰਗ ਕਮੇਟੀ ਨੂੰ ਦਿੱਤੇ ਗਏ।
ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਕੇਵਲ ਸਿੰਘ ਕੈਸ਼ੀਅਰ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ, ਗੁਰਦੋਰ ਸਿੰਘ, ਬਲਵਿੰਦਰ ਸਿੰਘ, ਨਾਇਬ ਸਿੰਘ ਮੱਲੀ, ਸੰਤੋਖ ਸਿੰਘ, ਹਰਚਰਨ ਪਾਲ ਸਿੰਘ, ਸ਼ੀਤਲ ਕੁਮਾਰ ਐਸ ਕੇ, ਜਗਰਾਜ ਸਿੰਘ, ਸੁਖਦੇਵ ਸਿੰਘ ਖੋਸਾ, ਨਾਇਬ ਸਿੰਘ, ਚੰਦ ਸਿੰਘ, ਮਲਕੀਤ ਸਿੰਘ, ਬਲਦੇਵ ਸਿੰਘ, ਕਮਲੇਸ਼ ਕੁਮਾਰ, ਮੰਗਲ ਪ੍ਰਕਾਸ਼, ਗੁਰਨਾਮ ਸਿੰਘ, ਸੁਖਦੇਵ ਸਿੰਘ ਸਮਾਲਸਰ, ਬਲਦੇਵ ਸਿੰਘ ਸੰਧੂ, ਸੁਰਜੀਤ ਸਿੰਘ, ਸਵਰਨ ਸਿੰਘ ਬਰਾੜ, ਹਰੀ ਸਿੰਘ, ਗੁਰਮੀਤ ਸਿੰਘ, ਪ੍ਰੀਤਮ ਸਿੰਘ, ਚਮਕੌਰ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ ਰਖਾਲਾ, ਰਤਨ ਸਿੰਘ ਗਿੱਲ, ਗੁਰਦੇਵ ਸਿੰਘ, ਜਸਵੰਤ ਸਿੰਘ ਸੂਬੇਦਾਰ, ਹਰੀਕ੍ਰਿਸ਼ਨ ਸਿੰਘ, ਹਰਜੀਵਨ ਸਿੰਘ, ਸੁਖਦੇਵ ਸਿੰਘ ਖੋਸਾ, ਗੁਰਮੇਲ ਸਿੰਘ, ਜਸਵੰਤ ਸਿੰਘ ਭਾਊ ਸਮੇਤ ਰਿਟਾਇਰਡ ਸਾਥੀ ਸ਼ਾਮਲ ਹੋਏ।
Author: Gurbhej Singh Anandpuri
ਮੁੱਖ ਸੰਪਾਦਕ