ਬਾਘਾ ਪੁਰਾਣਾ, 8 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਇੱਥੋਂ ਨੇੜਲੇ ਪੈਂਦੇ ਪਿੰਡ ਲੰਗੇਆਣਾ ਨਵਾਂ ਵਾਸੀਆਂ ਲਈ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਕਿਸੇ ਮਸੀਹਾ ਤੋਂ ਘੱਟ ਨਹੀਂ, ਕਿਉਂਕਿ ਵਿਧਾਇਕ ਨੇ ਇਸ ਪਿੰਡ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਮੁਹੱਈਆ ਕਰਵਾ ਕੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਘਰ ਦਾ ਮੁਖੀ ਸਿਆਣਾ ਹੋੋਵੇ ਤਾਂ ਉਹ ਆਪਣੇ ਪਰਿਵਾਰ ਨੂੰ ਜਿਉਂਦਾ ਰਹਿੰਦੇ ਹੋਏ ਬੁਲੰਦੀਆਂ ’ਤੇ ਪਹੁੰਚਾ ਦਿੰਦਾ ਹੈ, ਅਜਿਹਾ ਹੀ ਪਿੰਡ ਲੰਗੇਆਣਾ ਨਵਾਂ ਨੂੰ ਪਰਿਵਾਰ ਦੇ ਮੁਖੀ ਵੱਜੋਂ ਸਰਪੰਚ ਜਗਸੀਰ ਸਿੰਘ ਬਰਾੜ ਮਿਲਿਆ ਹੈ, ਜਿਸ ਨੇ ਆਪਣੀ ਮਿਹਨਤ ਸਦਕਾ ਪਿੰਡ ਨੂੰ ਹਲਕੇ ਦਾ ਵਿਕਾਸ ਪੱਖੋਂ ਮੋਹਰੀ ਪਿੰਡ ਬਣਾਇਆ। ਵਿਧਾਇਕ ਨੇ ਕਿਹਾ ਕਿ ਜੋ ਵੀ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਪਿੰਡ ਦੇ ਵਿਕਾਸ ਲਈ ਮੇਰੇ ਕੋਲ ਮੰਗ ਰੱਖੀ ਮੈਂ ਉਸ ਨੂੰ ਪਹਿਲ ਦੇ ਆਧਾਰ ’ਤੇ ਪਾਸ ਕਰਵਾ ਕੇ ਦਿੱਤੀ ਅਤੇ ਸਰਪੰਚ ਜਗਸੀਰ ਸਿੰਘ ਨੇ ਆਪਣੀ ਦੇਖ ਰੇਖ ਵਿਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰਵਾਇਆ, ਜਿਸ ਦੀ ਮਿਸਾਲ ਪਿੰਡ ਦਾ ਬਦਲਿਆ ਮੂੰਹ ਮੁਹਾਂਦਰਾ ਦੱਸ ਰਿਹਾ ਹੈ ਅਤੇ ਲੋਕ ਸਰਪੰਚ ਜਗਸੀਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਯੂਥ ਆਗੂ ਸੁੱਖਾ ਲੰਗੇਆਣਾ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਅੱਜ ਵੀ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪਿੰਡ ਲੰਗੇਆਣਾ ਨਵਾਂ ਵਿਚ ਕਈ ਨਵੇਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਿਨ੍ਹਾਂ ਵਿਚ ਦੋ ਨਵੀਆਂ ਸੜਕਾਂ ਬਣਾਉਣ ਲਈ ਨੀਂਹ ਪੱਥਰ ਰੱਖੇ ਗਏ, ਜੋ ਡੇਢ ਕਿਲੋ ਮੀਟਰ ਤੱਕ ਬਣਨੀਆਂ ਹਨ, 9 ਲੱਖ ਰੁਪਏ ਦਾ ਸੀਵਰੇਜ ਪ੍ਰਾਜੈਕਟ ਰੋਡ ਦਾ, ਸਾਢੇ 4 ਲੱਖ ਰੁਪਏ ਨਾਲ ਮੁਕੰਮਲ ਹੋਏ ਸਕੂਲ ਦੇ ਪਾਰਕ ਦਾ ਉਦਘਾਟਨ ਕੀਤਾ, 4 ਲੱਖ 40 ਹਜ਼ਾਰ ਰੁਪਏ ਨਾਲ ਸ਼ਮਸ਼ਾਨਘਾਟ ਦੇ ਕੀਤੇ ਗਏ ਨਵੀਨੀਕਰਨ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸਰਪੰਚ ਜਗਸੀਰ ਸਿੰਘ ਅਤੇ ਯੂਥ ਆਗੂ ਜਗਸੀਰ ਸਿੰਘ ਲੰਗੇਆਣਾ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਉਨ੍ਹਾਂ ਦੇ ਪਿੰਡਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਮੁਹੱਈਆ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਧਾਇਕ ਵੱਲੋਂ ਪਿੰਡ ਲਈ ਕੀਤੇ ਗਏ ਯਤਨਾਂ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਵਿਧਾਇਕ ਨਾਲ ਹਰ ਸਮੇਂ ਉਨ੍ਹਾਂ ਦੇ ਨਾਲ ਡਟ ਕੇ ਖੜੇ ਸੀ ਅਤੇ ਡਟਕੇ ਖੜੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਹਲਕਾ ਬਾਘਾ ਪੁਰਾਣਾ ਤੋਂ ਦੁਬਾਰਾ ਵਿਧਾਇਕ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣਗੇ ਅਤੇ ਪਿੰਡ ਲੰਗੇਆਣਾ ਨਵਾਂ ਤੋਂ ਵੱਡੀ ਲੀਡ ਦਿਵਾਉਣ ਲਈ ਉਹ ਵਚਨਬੱਧ ਹਨ।
ਇਸ ਮੌਕੇ ਸਰਪੰਚ ਗੁਰਿੰਦਰ ਗਗਨ, ਸਰਪੰਡ ਹੈਪੀ ਰੋਡੇ, ਕੌਂਸਲਰ ਜਗਸੀਰ ਸਿੰਘ ਬਾਘਾ ਪੁਰਾਣਾ, ਮੰਦਰ ਸਿੰਘ ਪੰਚ, ਪਾਲ ਸਿੰਘ ਪੰਚ ਜਗਦੀਸ਼ ਸਿੰਘ ਪੰਚ, ਅਵਤਾਰ ਸਿੰਘ ਗਾਂਧੀ ਪੰਚ, ਪੰਚ ਗੁਰਨੇਕ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਗਿੰਦਾ, ਚੜਤ ਸਿੰਘ, ਜਸਵਿੰਦਰ ਸਿੰਘ, ਸੀਰਾ ਗਿੱਲ, ਨੈਬ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ ਫੌਜੀ, ਬਲਦੇਵ ਸਿੰਘ, ਗੁਰਮੇਲ ਸਿੰਘ, ਰਾਜ ਸਿੰਘ, ਗੁਰਮੇਲ ਸਿੰਘ, ਭੋਲਾ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ