ਭੋਗਪੁਰ 9 ਜਨਵਰੀ (ਸੁਖਵਿੰਦਰ ਜੰਡੀਰ)
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਗੁ:ਗੁਰੂ ਨਾਨਕ ਯਾਦਗਾਰ ਭੋਗਪੁਰ ਵਿੱਚ ਸ਼ਰਧਾ ਅਤੇ ਭਾਵਨਾ ਦੇ ਨਾਲ਼ ਮਨਾਇਆ ਗਿਆ,ਵੱਖ-ਵੱਖ ਰਾਗੀ ਸਿੰਘ ਬੀਬੀ ਬਲਵੀਰ ਕੌਰ ਲੜੋਈ,ਅਤੇ ਮਨਜੀਤ ਕੌਰ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਖੂਬ ਨਿਹਾਲ ਕੀਤਾ,ਹੈਡ ਗਰੰਥੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਏ ਗਏ ਪ੍ਰਬੰਧਕ ਕਮੇਟੀ ਓਂਕਾਰ ਸਿੰਘ ਸਿੰਘ ਸ਼ੇਰੇ ਪੰਜਾਬ ਪ੍ਰਧਾਨ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।