40 Views
ਕਰਤਾਰਪੁਰ 9 ਜਨਵਰੀ (ਭੁਪਿੰਦਰ ਸਿੰਘ ਮਾਹੀ): ਸਮਾਜਸੇਵਾ ਵਿੱਚ ਆਪਣਾ ਵਧੇਰੇ ਯੋਗਦਾਨ ਪਾਉਣ ਵਾਲੇ ਕਰਤਾਰਪੁਰ ਦੇ ਜਤਿੰਦਰ ਕੁਮਾਰ ਲੱਕੀ ਸੱਭਰਵਾਲ 49 ਸਾਲ ਪੁੱਤਰ ਪ੍ਰੋਫੈਸਰ ਸ਼ਾਮ ਸੁੰਦਰ ਸੱਭਰਵਾਲ ਵਾਸੀ ਮੁਹੱਲਾ ਸੇਖੜੀਆਂ ਦਾ ਬੀਤੇ ਸਾਲ ਦੇ ਆਖਿਰੀ ਦਿਨ 31 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ ਜਿਸ ਨਾਲ ਉਹਨਾਂ ਦੇ ਪਰਿਵਾਰ ਅਤੇ ਸਾਕ ਸਬੰਧੀਆਂ ਸਮੇਤ ਸ਼ਹਿਰਵਾਸੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਸ ਦੇ ਚਲਦਿਆਂ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਸਬੰਧੀ ਉਹਨਾਂ ਦੇ ਬੇਟੇ ਵਿਸ਼ਨੂੰ ਸੱਭਰਵਾਲ ਨੇ ਕਿਹਾ ਕਿ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਨ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ 11 ਜਨਵਰੀ ਦਿਨ ਮੰਗਲਵਾਰ ਨੂੰ ਗਨੂੰ ਦੀ ਬਗੀਚੀ, ਕਿਸ਼ਨਗੜ ਰੋਡ, ਕਰਤਾਰਪੁਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।
Author: Gurbhej Singh Anandpuri
ਮੁੱਖ ਸੰਪਾਦਕ