ਪਠਾਨਕੋਟ 10 ਜਨਵਰੀ ( ਸੁਖਵਿੰਦਰ ਜੰਡੀਰ ) ਪਠਾਨਕੋਟ ਥਾਣਾ ਡਿਵੀਜ਼ਨ ਨੰਬਰ ਦੋ ਵਿਚ ਮਾਰੂਤੀ ਆਲਟੋ ਕਾਰ ਦੀ ਚੋਰੀ ਨੂੰ ਲੈ ਕੇ ਨਾਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਏਐਸਆਈ ਹਰਪ੍ਰੀਤ ਸਿੰਘ ਨੂੰ ਨਰੇਸ਼ ਕੁਮਾਰ ਬੇਦੀ ਪੁੱਤਰ ਹਰਬੰਸ ਲਾਲ ਬੇਦੀ ਵਾਸੀ ਸੁੰਦਰ ਨਗਰ ਪਠਾਨਕੋਟ ਨੇ ਬਿਆਨ ਕੀਤਾ ਕਿ ਉਸ ਨੇ ਇੱਕ ਕਾਰ ਨੰਬਰ HP-44-1310 ਮਾਰੂਤੀ ਆਲਟੋ ਮਾਡਲ ਦੋ ਹਜਾਰ ਸੱਤ ਰੰਗ ਕਾਲਾ ਆਪਣੇ ਨਿੱਜੀ ਕੰਮ ਕਾਰ ਲਈ ਰੱਖੀ ਹੋਈ ਹੈ ਅਤੇ ਜੋ ਰੋਜ਼ਾਨਾ ਦੀ ਤਰ੍ਹਾਂ ਸੁੰਦਰ ਨਗਰ ਫਲਾਈਓਵਰ ਹੇਠਾਂ ਸ਼ਹੀਦ ਭਗਤ ਸਿੰਘ ਚੌਕ ਪਠਾਨਕੋਟ ਤੋਂ ਥੋੜ੍ਹੀ ਅੱਗੇ ਤੂੜੀ ਵਾਲੇ ਚੌਂਕ ਸਾਈਡ ਉੱਤੇ ਆਪਣੀ ਕਾਰ ਨੂੰ ਲਗਾ ਕੇ ਘਰ ਚਲਾ ਗਿਆ ਅਤੇ ਜਦੋਂ ਉਸ ਨੇ ਅਗਲੇ ਦਿਨ ਆ ਕੇ ਉੱਥੇ ਦੇਖਿਆ ਤਾਂ ਉਸ ਦੀ ਕਾਰ ਉੱਥੇ ਨਹੀਂ ਸੀ ਜਿਸ ਨੂੰ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ