ਬਾਘਾਪੁਰਾਣਾ,10ਜਨਵਰੀ(ਰਾਜਿੰਦਰ ਸਿੰਘ ਕੋਟਲਾ) ਕਲਗੀਧਰ ਪਾਤਸ਼ਾਹ ਜੀ ਦੇ ਆਗਮਨ ਪੁਰਬ ਤੇ ਗੁਰੂ ਕੀ ਮਟੀਲੀ ਵਿੱਖੇ ਅੰਮ੍ਰਿਤ ਸੰਚਾਰ ਤੇ ਨਾਮ ਸਿਮਰਨ ਸਮਾਗਮ ਕਰਵਾਏ ਗਏ।
ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬਾਘਾਪੁਰਾਣਾ ਸ਼ਹਿਰ ਵਿੱਚ 27 ਨਵੰਬਰ ਤੋਂ ਸਮਾਗਮ ਸ਼ੁਰੂ ਕੀਤੇ ਗਏ ਜਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦੇ ਲੜੀਵਾਰ ਇਤਿਹਾਸ ਸ਼ੁਰੂ ਕੀਤੇ ਗਏ ਜਿਨਾਂ ਦੀ ਸੰਪੂਰਨਤਾਈ 9 ਜਨਵਰੀ ਨੂੰ ਗੁਰੂ ਕੀ ਮਟੀਲੀ ਸਾਹਿਬ ਵਿੱਖੇ ਕੀਤੀ ਗਈ।
ਰੋਜਾਨਾ ਹੀ ਰਾਤ ਨੂੰ ਸੰਗਤਾਂ ਦੇ ਗ੍ਰਹਿ ਵਿੱਖੇ ਸਤਿਗੁਰੂ ਜੀ ਦੀ ਕਿਰਪਾ ਨਾਲ ਕਥਾ ਕੀਰਤਨ ਦੇ ਪਰਵਾਹ ਚੱਲਦੇ ਤੇ ਬੇਅੰਤ ਸੰਗਤਾਂ ਹਰਜਸ ਕੀਰਤਨ ਸਰਵਣ ਕਰਦੀਆਂ। ਭਾਈ ਹਰਜਿੰਦਰ ਸਿੰਘ ਜੀ (ਅਨੰਦਪੁਰ ਸਾਹਿਬ) ਮੁੱਖ ਸੇਵਾਦਾਰ ਗੁਰੂ ਕੀ ਮਟੀਲੀ ਵਾਲਿਆਂ ਨੇ ਕਥਾ ਕੀਰਤਨ ਦੀ ਸੇਵਾ ਸਤਿਗੁਰੂ ਜੀ ਤੇ ਸੰਗਤ ਦੀ ਅਸੀਸ ਨਾਲ ਨਿਭਾਈ। ਰੋਜਾਨਾ ਰਾਤ ਦੇ ਦੀਵਾਨਾਂ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਲੜੀਵਾਰ ਇਤਿਹਾਸ ਦੀ ਕਥਾ ਅਤੇ ਨਾਮ ਸਿਮਰਨ ਗੁਰੂ ਕਿਰਪਾ ਨਾਲ ਹੁੰਦੇ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਅਵਤਾਰ ਸਿੰਘ ਘੋਲੀਆ ਵਾਲੇ ਦਮਦਮੀ ਟਕਸਾਲ ਦੇ ਅੰਮਿ੍ਤ ਸੰਚਾਰ ਜੱਥੇ ਵੱਲੋਂ ਅੰਮ੍ਰਿਤ ਸੰਚਾਰ ਗੁਰੂ ਕੀ ਮਟੀਲੀ ਸਾਹਿਬ ਵਿੱਖੇ ਕਰਵਾਏ ਗਏ ਜਿਸ ਵਿੱਚ 17 ਪ੍ਰਾਣੀ ਗੁਰੂ ਵਾਲੇ ਬਣੇ।
ਰਾਤ ਨੂੰ ਸ਼ੁਕਰਾਨਾ ਸਮਾਗਮ ਗੁਰੂ ਕੀ ਮਟੀਲੀ ਵਿੱਖੇ ਕਰਵਾਏ ਗਏ।ਇਸ ਮੌਕੇ ਆਮ ਆਦਮੀ ਦੇ ਹਲਕਾ ਬਾਘਾਪੁਰਾਣਾ ਦੇ ਉਮੀਦਵਾਰ ਅੰਮਿ੍ਤਪਾਲ ਸਿੰਘ ਸੁਖਾਨੰਦ, ਸੀਰਾ ਸਿੰਘ ਖਾਲਸਾ ਡੇਅਰੀ ਵਾਲੇ ਨੇ ਸਾਥੀਆਂ ਸਮੇਤ ਹਾਜਰੀ ਭਰੀ ਅਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ।