ਪਠਾਨਕੋਟ 11 ਜਨਵਰੀ (ਸੁਖਵਿੰਦਰ ਜੰਡੀਰ) ਸੋਮਵਾਰ ਨੂੰ ਘਰੋਂ ਬਰਗਰ ਖਾਣ ਗਏ ਪੰਦਰਾਂ ਸਾਲਾ ਨੌਜਵਾਨ ਦੇ ਘਰ ਵਾਪਸ ਨਾ ਪਰਤਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਪੰਦਰਾਂ ਸਾਲਾ ਨੌਜਵਾਨ ਹਾਰਦਿਕ ਜੋ ਸੋਮਵਾਰ ਸ਼ਾਮ ਨੂੰ ਘਰੋਂ ਬਰਗਰ ਖਾਣ ਲਈ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ ਜਿਸ ਬਾਰੇ ਦੱਸਦੇ ਹੋਏ ਨੌਜਵਾਨ ਹਾਰਦਿਕ ਦੀ ਭੈਣ ਸਿਮਰਨ ਨੇ ਦੱਸਿਆ ਕਿ ਉਹ ਪਠਾਨਕੋਟ ਢਾਕੀ ਵਿਖੇ ਰਹਿੰਦੇ ਹਨ ਅਤੇ ਉਸ ਦਾ ਭਰਾ ਹਾਰਦਿਕ ਜਿਸ ਦੀ ਉਮਰ ਪੰਦਰਾਂ ਸਾਲ ਹੈ ਅਤੇ ਜੋ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ ਸਿਮਰਨ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਾਮ ਉਸ ਦਾ ਭਰਾ ਹਾਰਦਿਕ ਬਰਗਰ ਖਾਣ ਲਈ ਘਰੋਂ ਨਿਕਲਿਆ ਸੀ ਅਤੇ ਕਾਫ਼ੀ ਸਮੇਂ ਤਕ ਘਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹਾਰਦਿਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਨੇੜੇ ਤੇੜੇ ਅਤੇ ਉਸਦੇ ਦੋਸਤਾਂ ਨੂੰ ਫੋਨ ਕਰਕੇ ਉਸ ਬਾਰੇ ਪੁੱਛਿਆ ਪਰ ਕਿਸੇ ਕੋਲੋਂ ਵੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਸਬੰਧੀਆਂ ਨੂੰ ਫੋਨ ਕਰਕੇ ਪੁੱਛਿਆ ਗਿਆ ਪਰ ਕੋਈ ਵੀ ਪਤਾ ਨਹੀਂ ਚੱਲਿਆ ਅਤੇ ਪੂਰੀ ਰਾਤ ਇੰਤਜ਼ਾਰ ਕਰਨ ਤੋਂ ਬਾਅਦ ਹਾਰਦਿਕ ਦਾ ਕੋਈ ਪਤਾ ਨਹੀਂ ਚੱਲਿਆ ਜਿਸ ਤੋਂ ਬਾਅਦ ਸਵੇਰ ਸਮੇਂ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸ ਦੀ ਇਤਲਾਹ ਨਜ਼ਦੀਕੀ ਥਾਣੇ ਵਿਚ ਵੀ ਦਿੱਤੀ ਗਈ ਸਿਮਰਨ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਸ ਬਾਰੇ ਪਤਾ ਚਲਦਾ ਹੈ ਤਾਂ ਉਹ ਪਰਿਵਾਰ ਨੂੰ ਸੰਪਰਕ ਕਰਨ ਤਾਂ ਜੋ ਉਨ੍ਹਾਂ ਦਾ ਭਰਾ ਉਨ੍ਹਾਂ ਨੂੰ ਵਾਪਸ ਮਿਲ ਸਕੇ।